Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ

ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਖਰਾਬ ਮੌਸਮ ਕਾਰਨ ਰਸਤਾ ਭਟਕ ਕੇ ਪਾਕਿਸਤਾਨ ਦੇ ਲਾਹੌਰ ਨੇੜੇ ਪਹੁੰਚ ਗਈ

ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਖਰਾਬ ਮੌਸਮ ਕਾਰਨ ਰਸਤਾ ਭਟਕ ਕੇ ਪਾਕਿਸਤਾਨ ਦੇ ਲਾਹੌਰ ਨੇੜੇ ਪਹੁੰਚ ਗਈ। ਇਹ ਜਹਾਜ਼ ਸੁਰੱਖਿਅਤ ਢੰਗ ਨਾਲ ਭਾਰਤੀ ਹਵਾਈ ਖੇਤਰ ਵਿੱਚ ਪਰਤਣ ਤੋਂ ਪਹਿਲਾਂ ਗੁਜਰਾਂਵਾਲਾ ਤੱਕ ਪਹੁੰਚ ਗਿਆ। ਐਤਵਾਰ ਨੂੰ ਮੀਡੀਆ ‘ਚ ਆਈ ਇਕ ਖਬਰ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।ਪਾਕਿਸਤਾਨੀ ਅਖਬਾਰ ‘ਡਾਨ’ ਨੇ ਖਬਰ ਦਿੱਤੀ ਹੈ ਕਿ ਫਲਾਈਟ ਰਡਾਰ ਮੁਤਾਬਕ 454 ਨਾੱਟ ਦੀ ਰਫਤਾਰ ਨਾਲ ਉਡਾਣ ਭਰ ਰਿਹਾ ਭਾਰਤੀ ਜਹਾਜ਼ ਸ਼ਨੀਵਾਰ ਸ਼ਾਮ ਕਰੀਬ 7.30 ਵਜੇ ਉੱਤਰੀ ਲਾਹੌਰ ‘ਚ ਦਾਖਲ ਹੋਇਆ ਅਤੇ ਰਾਤ 8.15 ‘ਤੇ ਵਾਪਸ ਭਾਰਤ ਪਰਤ ਆਇਆ। ਇਸ ਬਾਰੇ ਏਅਰਲਾਈਨ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।

ਖਬਰਾਂ ਮੁਤਾਬਕ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀ.ਏ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਅਸਾਧਾਰਨ ਨਹੀਂ ਹੈ, ਕਿਉਂਕਿ ਖਰਾਬ ਮੌਸਮ ਦੇ ਮਾਮਲੇ ‘ਚ ਇਸ ਦੀ ‘ਅੰਤਰਰਾਸ਼ਟਰੀ ਤੌਰ ਉਤੇ ਇਜਾਜ਼ਤ’ ਹੁੰਦੀ ਹੈ।ਜ਼ਿਕਰਯੋਗ ਹੈ ਕਿ ਮਈ ‘ਚ ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਦਾ ਇਕ ਜਹਾਜ਼ ਭਾਰਤੀ ਹਵਾਈ ਖੇਤਰ ‘ਚ ਦਾਖਲ ਹੋ ਗਿਆ ਸੀ ਅਤੇ ਕਰੀਬ 10 ਮਿੰਟ ਤੱਕ ਉਥੇ ਰਿਹਾ। ਫਲਾਈਟ PK248 4 ਮਈ ਨੂੰ ਮਸਕਟ ਤੋਂ ਵਾਪਸ ਆ ਰਹੀ ਸੀ ਅਤੇ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ। ਹਾਲਾਂਕਿ ਭਾਰੀ ਮੀਂਹ ਕਾਰਨ ਬੋਇੰਗ 777 ਜਹਾਜ਼ ਦੇ ਪਾਇਲਟ ਲਈ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਸੀ।