Business Khas

Latest news
राष्ट्रीय महिला आयोग की चेयरपर्सन विजया रहाटकर 18 अगस्त को करेंगे जालंधर का दौरा ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ  ਸਮ੍ਰਿਤੀ ਈਰਾਨੀ ਅਤੇ ਅਨੁਰਾਗ ਠਾਕੁਰ ਦੀ ਵਾਪਸੀ! ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਬਾਲ ਕਲਾਕਾਰ ਭਵਯ ਬਤਰਾ ਦੁਆਰਾ ਤਿਆਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਸਵੀਰ ਗੁਰਦੁਆਰਾ ਗੁਰਦੇਵ ਨਗਰ ਵਿਖੇ ਰਿਲੀਜ਼ ਕੀਤੀ

ਜਲੰਧਰ, (ਸੰਜੇ ਸ਼ਰਮਾ)-ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦਵਾਰਾ ਗੁਰਦੇਵ ਨਗਰ ਵਿਖੇ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ ਸ਼ਾਮ ਦੇ ਦੀਵਾਨਾਂ ਵਿੱਚ ਪਹਿਲਾਂ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਹਜੂਰੀ ਰਾਗੀ ਵਲੋਂ ਕੀਰਤਨ ਹਾਜਰੀ ਲਗਵਾਈ ਉਪਰੰਤ ਭਾਈ ਜਸਬੀਰ ਸਿੰਘ ਹੈੱਡ ਗ੍ਰੰਥੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਉੱਪਰ ਝਾਤ ਪਾਈ,ਉਪਰੰਤ ਅਖੰਡ ਕੀਰਤਨੀ ਜਥਾ ਭਾਈ ਜਸਪਾਲ ਸਿੰਘ ਜੀ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ। ਉਪਰੰਤ ਬਾਲ ਕਲਾਕਾਰ ਭਵਯ ਬਤਰਾ ਦੁਆਰਾ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿ ਸ਼ਾਨਦਾਰ ਤਸਵੀਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜਥੇ ਵਾਲੇ ਅਤੇ ਹਰਮੀਤ ਸਿੰਘ ਬੱਬਰ ਦੁਆਰਾ ਰਿਲੀਜ਼ ਕੀਤੀ। ਸੰਗਤ ਨੇ ਛੋਟੇ ਜਿਹੇ ਬੱਚੇ ਦੁਆਰਾ ਤਿਆਰ ਤਸਵੀਰ ਦੀ ਖੂਬ ਪ੍ਰਸੰਸਾ ਵੀ ਕੀਤੀ। ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ, ਸਟੇਜ ਸਕੱਤਰ ਦੀ ਸੇਵਾ ਰਜਿੰਦਰ ਸਿੰਘ ਮਿਗਲਾਨੀ ਨੇ ਨਿਭਾਈ, ਸਮਾਗਮਾਂ ਦੌਰਾਨ ਹਰਪ੍ਰੀਤ ਸਿੰਘ ਨੀਟੂ,ਅਮਰਜੀਤ ਸਿੰਘ ਗੁਰਦੇਵ ਨਗਰ ਹਰਜਿੰਦਰ ਸਿੰਘ ਕੁੱਕੀ ਚਰਨਜੀਤ ਸਿੰਘ ਸੇਠੀ ਸ੍ਰ ਸੁਖਬੀਰ ਸਿੰਘ ਹਰਮਨਜੋਤ ਸਿੰਘ ਪਵਨਦੀਪ ਸਿੰਘ ਕੁਲਦੀਪ ਸਿੰਘ ਗਗਨਦੀਪ ਸਿੰਘ ਪਾਰਸ ਨਵਲਦੀਪ ਕੋਰ ਰਜਿੰਦਰ ਕੌਰ ਸੁਰਜੀਤ ਕੌਰ ਸਤਵੰਤ ਕੌਰ ਲਖਵੀਰ ਕੌਰ ਹਾਜਰ ਸਨ।