Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਿਰ ‘ਚ ਇੱਟਾਂ ਮਾਰ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ

ਫਰੀਦਕੋਟ ਦੇ ਕਸਬਾ ਕੋਟਕਪੁਰੇ ਮਹਲਾ ਨਿਰਮਾਨਪੁਰਾ ਵਿੱਚ ਕਰੀਬ 50 ਸਾਲ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਦੇ ਹੀ ਇੱਕ ਸਾਥੀ ਨੂੰ ਨਿਰਮਾਣ ਅਧੀਨ ਇਮਾਰਤ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਸਮੇਂ ਕਾਫੀ ਆਵਾਜਾਂ ਵੀ ਆਈਆਂ।ਪਰ ਮੁਹੱਲਾ ਨਿਵਾਸੀ ਨੇ ਕਿਹਾ ਕਿ ਅਸੀਂ ਨਹੀਂ ਗਏ ਕਿਉਂਕਿ ਜਿਸ ਸ਼ਖਸ ਵੱਲੋਂ ਕਤਲ ਕੀਤਾ ਗਿਆ ਹੈ। ਇਹ ਸ਼ਖਸ ਅਕਸਰ ਹੀ ਬੋਲਦਾ ਅਤੇ ਰੌਲਾ ਪਾਉਂਦਾ ਰਹਿੰਦਾ ਸੀ। ਸਾਨੂੰ ਇਹ ਲੱਗਾ ਕਿ ਇਹ ਅੱਗੇ ਦੀ ਤਰ੍ਹਾਂ ਅੱਜ ਵੀ ਰੌਲਾ ਪਾ ਰਿਹਾ ਹੈ। ਰੌਲਾ ਜਿਆਦਾ ਸੁਣ ਕੇ ਜਦੋਂ ਸਾਰੇ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਦੇਖਿਆ ਤਾਂ ਇੱਕ ਵਿਅਕਤੀ ਖੂਨ ਨਾਲ ਲੱਥਪਤ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਸ਼ੀ ਰਵੀ ਕੁਮਾਰ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਸੀਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੋਸ਼ੀ ਰਵੀ ਨੂੰ ਵੀ ਕਾਬੂ ਕੀਤਾ ਤੇ ਡੈਡ ਬਾਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ। ਮ੍ਰਿਤਕ ਦੀ ਉਮਰ ਕਰੀਬ 45 ਤੋਂ 50 ਸਾਲ ਲੱਗ ਰਹੀ ਹੈ। ਤਫਤੀਸ਼ ਚੱਲ ਰਹੀ ਹੈ ਅਤੇ ਡੈਡ ਬਾਡੀ ਨੂੰ ਮੋਰਚਰੀ ਵਿੱਚ ਰਖਾਇਆ ਗਿਆ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੋਟਕਪੂਰਾ ਵਾਸੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਸੁਮਿੱਤਰਾ ਦੇਵੀ ਦੇ ਨਾਂ ’ਤੇ ਇਲਾਕੇ ਦੇ ਨਿਰਮਾਣਪੁਰਾ ਵਿੱਚ ਇੱਕ ਪਲਾਟ ਲਿਆ ਹੋਇਆ ਹੈ ਜਿਸ ਪਲਾਟ ਵਿੱਚ ਪੁਰਾਣੇ ਕਮਰੇ ਢਾਹ ਕੇ ਨਵੇਂ ਬਣਾਏ ਜਾ ਰਹੇ ਹਨ। ਇਸ ਦੀ ਦੇਖਭਾਲ ਲਈ ਰਵੀ ਕੁਮਾਰ ਪੁੱਤਰ ਮਦਨ ਲਾਲ ਵਾਸੀ ਘੁਮਿਆਰਾ ਵਾਲੀ ਗਲੀ ਨਿਰਮਾਣਪੁਰਾ ਨੇ ਮਜ਼ਦੂਰ ਰੱਖਿਆ ਹੈ।ਰਵੀ ਕੁਮਾਰ ਨੇ ਉਕਤ ਘਰ ‘ਚ ਮੌਜੂਦ ਇਕ ਅਣਪਛਾਤੇ ਵਿਅਕਤੀ ਦੇ ਮੂੰਹ, ਸਿਰ ਅਤੇ ਮੱਥੇ ‘ਤੇ ਇੱਟ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਲੋਕਾਂ ਦੀ ਮਦਦ ਨਾਲ ਰਵੀ ਕੁਮਾਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਦਾ ਕਤਲ ਹੋਇਆ ਹੈ, ਉਹ ਉਸ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕਤਲ ਦਾ ਕਾਰਨ ਵੀ ਨਹੀਂ ਪਤਾ।