Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਬਸਤੀ ਮਿੱਠੂ ਦੇ ਨੌਜਵਾਨ ਆਗੂ ਵੱਡੀ ਗਿਣਤੀ ਵਿੱਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ

ਬਸਤੀ ਮਿੱਠੂ ਦੇ ਨੌਜਵਾਨ ਆਗੂ ਵੱਡੀ ਗਿਣਤੀ ਵਿੱਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ

ਸਿੱਖੀ ਸਰੋਕਾਰਾਂ ਨੂੰ ਸਮਰਪਿਤ ਜੱਥੇਬੰਦੀ ਵੱਲੋਂ ਸਿੱਖੀ ਦੀ ਚੜ੍ਹਦੀਕਲਾ ਲਈ ਕੀਤੇ ਜਾਂ ਰਹੇ ਉਪਰਾਲਿਆਂ ਨੂੰ ਦੇਖਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਖ਼ਾਸ ਤੌਰ ਤੇ ਨੋਜਵਾਨ ਆਗੂ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਕੜੀ ਵਿੱਚ ਬਸਤੀ ਮਿੱਠੂ ਦੇ ਸਿਰਕੱਢ ਨੌਜਵਾਨ ਆਗੂ ਅੱਜ ਵਡੀ ਗਿਣਤੀ ਵਿਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ।

ਇਹਨਾਂ ਸਾਰੇ ਵੀਰਾਂ ਨੂੰ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਕਰਨ ਲਈ ਵਿੱਕੀ ਸਿੰਘ ਖਾਲਸਾ ਤੇ ਜਰਨੈਲ ਸਿੰਘ ਜੈਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਹੁਣ ਤੱਕ ਲਗਭਗ 200 ਨੌਜਵਾਨ ਜੋ ਬਸਤੀ ਮਿੱਠੂ ਅਤੇ ਆਸ ਪਾਸ ਦੇ ਇਲਾਕਿਆਂ ਨਾਲ ਸੰਬੰਧਿਤ ਹਨ, ਹੁਣ ਤੱਕ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਅੱਜ ਕਮੇਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਮਿਲ ਹੋਣ ਵਾਲੇ ਗੁਰਵਿੰਦਰ ਸਿੰਘ ਪਰਮਾਰ,ਗੁਰਜੀਤ ਸਿੰਘ (ਸੋਨੂ ਫਿਰੋਜ਼ਪੁਰੀਆ) ਕੁਲਬੀਰ ਸਿੰਘ ਪੱਪੂ ਜੀ,ਸੁੱਚਾ ਸਿੰਘ ਸਪਾਵਟ,ਮੰਗਲ ਸਿੰਘ ਰਠੌਰ, ਜਗਦੀਸ਼ ਸਿੰਘ,ਜਸਵਿੰਦਰ ਸਿੰਘ ਬੰਟੀ,ਮਨਜੀਤ ਸਿੰਘ ਠੇਕੇਦਾਰ,ਯੁਵਰਾਜ ਸਿੰਘ
{ਯੂਵੀ ਪਰਮਾਰ}, ਪਰਮਜੀਤ ਸਿੰਘ ਅਡਵਾਨੀ,ਮਿੰਟੂ ਵੀਰ ਜੀ,ਦਾਰਾ ਸਿੰਘ,ਪ੍ਰਿਤਪਾਲ ਸਿੰਘ ਨਾਟੀ,,ਗੁਰਪ੍ਰੀਤ ਸਿੰਘ ਰਾਮਗੜ੍ਹੀਆ,ਤਰਸੇਮ ਸਿੰਘ ਜੋਨੀ, ਸੰਦੀਪ ਸਿੰਘ,ਪ੍ਰਿਤਪਾਲ ਸਿੰਘ ਰਾਹੁਲ, ਪ੍ਰਧਾਨ ਪਰਮਜੀਤ ਸਿੰਘ ਬਸਤੀ ਮਿੱਠੂ, ਹਰਜੋਤ ਸਿੰਘ ਲੱਕੀ,ਕਰਮਜੀਤ ਸਿੰਘ ਨੂਰ,ਮਨਜੀਤ ਸਿੰਘ ਫੋਂਟੀ,ਦੀਪ ਸਿੰਘ ਦੀਪੂ, ਮਾਨ ਸਿੰਘ ਵਲੋਂ ਸਵਾਗਤ ਕੀਤਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ,ਜਸਬੀਰ ਸਿੰਘ ਬੱਗਾ, ਮਨਜੀਤ ਸਿੰਘ ਜੌਲੀ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਤਜਿੰਦਰ ਸਿੰਘ ਸੰਤ ਨਗਰ,ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਹੜੇ ਵੀਰ ਅੱਜ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ ਹਨ, ਇਹਨਾਂ ਦੀ ਬਹੁਤ ਵੱਡੀ ਜਿੰਮੇਵਾਰੀ ਹੈ। ਜੌ ਇਸ ਸਮੇਂ ਸਿੱਖ ਕੌਮ ਤੇ ਚੌਤਰਫਾ ਹਮਲੇ ਹੋ ਰਹੇ ਹਨ, ਗੈਰ ਪੰਜਾਬੀ ਲੋਕ ਗ਼ਲਤ ਤੋਰ ਤੇ ਆਪਣੀਆ ਵੋਟਾਂ ਬਣਾ ਰਹੇ ਹਨ, ਅਧਾਰ ਕਾਰਡ ਬਣਾ ਰਹੇ ਹਨ, ਇਸ ਸੰਬੰਧੀ ਸਾਰਿਆ ਨੂੰ ਜਾਗਰੂਕ ਹੋਣ ਦੀ ਲੋੜ ਹੈ, ਹਰ ਸਿੱਖ ਵਿਰੋਧੀ ਤਾਕਤ ਦਾ ਮੁਕ਼ਾਬਲਾ ਸਾਨੂੰ ਇਕੱਠੇ ਹੋ ਕੇ ਕਰਨਾ ਪਵੇਗਾ।