ਲੁਧਿਆਣਾ ’ਚ ਪਿਛਲੇ ਛੇ ਦਿਨ ਪਹਿਲਾਂ ਗੰਨ ਪੁਆਇੰਟ ’ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਉਰਫ ਯਸ਼ਿੰਦਰ ਕੌਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਗਾਇਕਾ ਦੀ ਲਾਸ਼ ਸਮਰਾਲਾ ਦੀ ਨੀਲੋਂ ਨਹਿਰ ’ਚੋਂ ਬਰਾਮਦ ਹੋਈ ਹੈ। ਪਰਿਵਾਰ ਨੂੰ ਸ਼ਨਾਖਤ ਦੇ ਲਈ ਬੁਲਾਇਆ ਗਿਆ ਹੈ, ਫਿਲਹਾਲ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਦੇਹ ਨੂੰ ਰਖਵਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਯਸ਼ਿੰਦਰ ਕੌਰ ਜਿਸ ਨੂੰ ਇੰਦਰ ਕੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਲਗਭਗ ਇੱਕ ਹਫਤਾ ਪਹਿਲਾਂ ਹੀ ਅਗਵਾ ਕੀਤਾ ਗਿਆ ਸੀ। ਇਸ ਮਾਮਲੇ ਮਗਰੋਂ ਪੂਰਾ ਪਰਿਵਾਰ ਸਦਮੇ ’ਚ ਹੈ। ਪੰਜਾਬੀ ਗਾਇਕਾ ਇੰਦਰ ਕੌਰ , ਜਿਸਨੂੰ ਯਸ਼ਿੰਦਰ ਕੌਰ (29) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦਾ ਲੁਧਿਆਣਾ ਵਿੱਚ ਕਤਲ ਕਰ ਦਿੱਤਾ ਗਿਆ।
ਉਨ੍ਹਾਂ ਦੀ ਲਾਸ਼ ਅੱਜ ਸਵੇਰੇ 11 ਵਜੇ ਨੀਲੋ ਨਹਿਰ ਵਿੱਚੋਂ ਮਿਲੀ। ਇੰਦਰ ਨੂੰ ਛੇ ਦਿਨ ਪਹਿਲਾਂ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਗਿਆ ਸੀ, ਜਿਸ ਮਗਰੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਭਾਲ ਕਰ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਮੋਗਾ ਦਾ ਇੱਕ ਵਿਅਕਤੀ ਉਸ ‘ਤੇ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਤਾਂ ਉਸਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਉਸਨੂੰ ਮਾਰਨ ਤੋਂ ਬਾਅਦ, ਉਹ ਕੈਨੇਡਾ ਭੱਜ ਗਿਆ। ਉਹ ਕਤਲ ਕਰਨ ਲਈ ਨੇਪਾਲ ਰਾਹੀਂ ਕੈਨੇਡਾ ਤੋਂ ਪੰਜਾਬ ਆਇਆ ਸੀ, ਅਤੇ ਫਿਰ ਉਸੇ ਤਰ੍ਹਾਂ ਵਾਪਸ ਭੱਜ ਗਿਆ। ਦੋਵੇਂ ਪੰਜ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਦੋਸਤ ਬਣੇ ਸਨ, ਪਰ ਜਿਵੇਂ ਹੀ ਇੰਦਰ ਨੂੰ ਪਤਾ ਲੱਗਾ ਕਿ ਮੁਲਜ਼ਮ ਵਿਆਹਿਆ ਹੋਇਆ ਹੈ ਅਤੇ ਉਸਦੇ ਬੱਚੇ ਹਨ, ਉਨ੍ਹਾਂ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸਤੋਂ ਬਾਅਦ ਮੁਲਜਮ ਭੜਕ ਗਿਆ।
ਪੰਜ ਸਾਲ ਪਹਿਲਾਂ, ਇੰਦਰ ਕੌਰ ਨੇ ਗਾਉਣਾ ਛੱਡ ਦਿੱਤਾ ਸੀ ਅਤੇ ਹੁਣ ਇੱਕ ਬੁਟੀਕ ਅਤੇ ਮੇਕਅਪ ਆਰਟਿਸਟ ਵਜੋਂ ਕੰਮ ਕਰ ਰਹੀ ਸੀ। ਇੰਦਰ ਕੌਰ ਅਤੇ ਮੁਲਜ਼ਮ, ਸੁਖਵਿੰਦਰ, ਪਿਛਲੇ ਪੰਜ ਸਾਲਾਂ ਤੋਂ ਇੰਸਟਾਗ੍ਰਾਮ ‘ਤੇ ਦੋਸਤ ਸਨ। ਉਹ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਉਸਦਾ ਕੈਨੇਡਾ ਵਿੱਚ ਉਸਾਰੀ ਦਾ ਕੰਮ ਸੀ। ਇੰਦਰ ਦੇ ਭਰ੍ਹਾ ਦੀ ਵੀ ਉਸ ਨਾਲ ਗੱਲ ਹੁੰਦੀ ਰਹਿੰਦੀ ਸੀ। ਜਦੋਂ ਇੰਦਰ ਕੌਰ ਨੂੰ ਪਤਾ ਲੱਗਾ ਕਿ ਉਹ ਵਿਆਹਿਆ ਹੋਇਆ ਹੈ, ਤਾਂ ਉਨ੍ਹਾਂ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਆਖਰੀ ਵਾਰ 13 ਮਈ ਨੂੰ ਰਾਤ 10 ਵਜੇ ਇੰਦਰ ਕੌਰ ਨਾਲ ਗੱਲ ਕੀਤੀ ਸੀ। ਉਸਨੇ ਕਿਹਾ ਕਿ ਉਹ ਘਰ ਆ ਰਿਹਾ ਹੈ। ਉਸ ਤੋਂ ਬਾਅਦ, ਉਸਦਾ ਫ਼ੋਨ ਬੰਦ ਹੋ ਗਿਆ।
