Business Khas

Latest news
ਬਾਸਕਟਬਾਲ ਅੰਡਰ-21 (ਲੜਕੇ) ਮੁਕਾਬਲੇ ‘ਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ  ਹਰ ਵਾਰਡ ਵਿੱਚ ਸੜਕਾਂ, ਸਟਰੀਟ ਲਾਈਟਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਪਹਿਲ: ਮੇਅਰ ਵਨੀਤ ਧੀਰ ਮੈਡ ਸੰਧੂ ਕਤਲਕਾਂਡ ਦੀ ਜਾਂਚ ਵਿੱਚ ਪੁਲਿਸ ਨੂੰ ਅਹਿਮ ਸੁਰਾਗ, ਸਾਜ਼ਿਸ਼ ਪਿੱਛੇ ਸ਼ਾਮਲ ਲੋਕਾਂ ਦੀ ਪਛਾਣ ਦਾ ਦਾਅਵਾ ਤਿਉਹਾਰੀ ਸੀਜ਼ਨ ਤੋਂ ਪਹਿਲਾਂ TV, Fridge ਤੇ AC ਮਹਿੰਗੇ, ਵਿਕਰੀ ਦੇ ਨਵੇਂ ਰਿਕਾਰਡ ਦੀ ਉਮੀਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਣਾ ਦੀ ਸਰਗਰਮੀ ਸ਼ਲਾਘਾਯੋਗ : ਸ਼ੀਤਲ ਅੰਗੁਰਾਲ ਇੰਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ भाजपा जालंधर शहरी ने नॉर्थ एवं केंद्रीय विधानसभा क्षेत्रों के नए मंडल अध्यक्षों की घोषणा की देवी सहाय सनातन धर्म सीनियर सेकेंडरी स्कूल, इंडस्ट्रियल एरिया में पौधारोपण कार्यक्रम आयोजित ਨਸ਼ੇ ਦੇ ਖ਼ਿਲਾਫ਼ ਅੰਤਿਮ ਅਤੇ ਫ਼ੈਸਲਾਕੁੰਨ ਲੜਾਈ ਲੜ ਰਿਹਾ ਪੰਜਾਬ-ਭਗਵੰਤ ਸਿੰਘ ਮਾਨ अंतरराष्ट्रीय एथलीट गुरिंदर बीर सिंह का आदमपुर एयरपोर्ट पर हुआ स्वागत
You are currently viewing ਬਾਸਕਟਬਾਲ ਅੰਡਰ-21 (ਲੜਕੇ) ਮੁਕਾਬਲੇ ‘ਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ 

ਬਾਸਕਟਬਾਲ ਅੰਡਰ-21 (ਲੜਕੇ) ਮੁਕਾਬਲੇ ‘ਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ 

ਜਲੰਧਰ, ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਐਤਵਾਰ ਨੂੰ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁੱਟਬਾਲ ਅੰਡਰ-21 (ਲੜਕੀਆਂ) ਫਾਈਨਲ ‘ਚ ਸਮਰਾਏ ਜੰਡਿਆਲਾ ਫੁੱਟਬਾਲ ਅਕੈਡਮੀ ਨੇ ਪਹਿਲਾ ਅਤੇ ਸਕਿੱਲਰ ਫੁੱਟਬਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ।

21 ਤੋਂ 30 ਸਾਲ ਪੁਰਸ਼ ਵਰਗ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਪਹਿਲਾ, ਟ੍ਰਿਨਿਟੀ ਕਾਲਜ, ਜਲੰਧਰ ਨੇ ਦੂਜਾ ਅਤੇ ਸ਼ੰਕਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ-21 ਪੁਰਸ਼ ਮੁਕਾਬਲੇ ਵਿੱਚ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕੈਡਮੀ ਪਹਿਲੇ, ਰੁੜਕਾਂ ਕਲਾਂ ਦੀ ਟੀਮ ਦੂਜੇ ਅਤੇ ਨਕੋਦਰ ਦੀ ਟੀਮ ਤੀਜੇ ਸਥਾਨ ‘ਤੇ ਰਹੀ।

ਜੂਡੋ 31 ਤੋਂ 40 ਸਾਲ ਮਹਿਲਾ 73 ਕਿਲੋ ਭਾਰ ਵਰਗ ‘ਚ ਅੰਜਲੀ ਸ਼ਰਮਾ ਪਹਿਲੇ ਸਥਾਨ ‘ਤੇ ਰਹੀ। ਜਦਕਿ ਲਵਲੀਨ ਅਖਤਰ ਨੇ ਦੂਜਾ ਸਥਾਨ ਹਾਸਲ ਕੀਤਾ। 78 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਸੰਗੀਤਾ ਪਹਿਲੇ ਅਤੇ ਮਨਦੀਪ ਕੌਰ ਦੂਜੇ ਸਥਾਨ ‘ਤੇ ਰਹੀ।

70 ਕਿਲੋ ਭਾਰ ਵਰਗ ਵਿੱਚ ਜੂਹੀ ਨੇ ਪਹਿਲਾ ਅਤੇ ਪਰਮਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੀਆਂ) 70 ਕਿਲੋ ਭਾਰ ਵਰਗ ਆਰੁਸ਼ੀ ਨੰਦਾ ਨੇ ਪਹਿਲਾ ਅਤੇ ਮਨੀਜਾ ਖਾਤੂਨ ਨੇ ਦੂਜਾ ਸਥਾਨ ਹਾਸਲ ਕੀਤਾ।

78 ਕਿਲੋ ਭਾਰ ਵਰਗ ਪਰਣਜਪ੍ਰੀਤ ਕੌਰ ਪਹਿਲੇ ਅਤੇ ਤਨਵੀਰ ਅਖਤਰ ਦੂਜੇ ਸਥਾਨ ‘ਤੇ ਰਹੀ।ਅੰਡਰ-21 ਪੁਰਸ਼ 55 ਕਿਲੋ ਭਾਰ ਵਰਗ ਵਿੱਚ ਮੋਹਿਤ ਸ਼ਰਮਾ ਨੇ ਪਹਿਲਾ, ਅਰਜਨ ਨੇ ਦੂਜਾ ਅਤੇ ਮਨਕੀਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਬਾਸਕਟਬਾਲ ਅੰਡਰ-21 (ਲੜਕੇ) ਵਿੱਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਪਹਿਲੇ ਅਤੇ ਲੈਵਲ ਇਲਾਈਟ ਦੀ ਟੀਮ ਦੂਜੇ ਸਥਾਨ ‘ਤੇ ਰਹੀ।