Business Khas

Latest news
You are currently viewing ”ਵਿਆਹ ਦਾ ਝੂਠਾ ਵਾਅਦਾ, 250 ਕਰੋੜ ਰੁਪਏ ਦੀ ਧੋਖਾਧੜੀ

”ਵਿਆਹ ਦਾ ਝੂਠਾ ਵਾਅਦਾ, 250 ਕਰੋੜ ਰੁਪਏ ਦੀ ਧੋਖਾਧੜੀ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਪੁਲਿਸ (Mohali Police) ਨੇ ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਅਤੇ ਸ਼ੋਸ਼ਣ (Sunanda Sharmas fraud and exploitation) ਕਰਨ ਦਾ ਦੋਸ਼ ਹੈ। ਪਿੰਕੀ ਧਾਲੀਵਾਲ ਮੈਡ 4 ਮਿਊਜ਼ਿਕ ਅਤੇ ਅਮਰ ਆਡੀਓ (Amar Audio) ਵਰਗੀਆਂ ਕੰਪਨੀਆਂ ਦੀ ਮਾਲਕ ਹੈ।
ਦੱਸ ਦੇਈਏ ਕਿ 33 ਸਾਲ ਦੀ ਸੁਨੰਦਾ ਸ਼ਰਮਾ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਧਾਲੀਵਾਲ ‘ਤੇ ਗੈਰ-ਕਾਨੂੰਨੀ, ਸ਼ੋਸ਼ਣ ਕਰਨ ਵਾਲੇ ਅਤੇ ਅਪਮਾਨਜਨਕ ਵਿਵਹਾਰ ਦਾ ਇਲਜ਼ਾਮ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਉਸ ਨੂੰ ਭਾਰੀ ਆਰਥਿਕ ਨੁਕਸਾਨ, ਮਾਨਸਿਕ ਪ੍ਰੇਸ਼ਾਨੀ ਅਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਧਾਲੀਵਾਲ ਨੇ ਸਾਲਾਂ ਤੱਕ ਉਸ ਦਾ ਆਰਥਿਕ ਸ਼ੋਸ਼ਣ ਕੀਤਾ। ਉਸ ਨੇ ਦੱਸਿਆ ਕਿ ਧਾਲੀਵਾਲ ਬਿਨਾਂ ਕਿਸੇ ਉਚਿਤ ਪੈਸੇ ਦੇ ਉਸ ਨੂੰ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿਚ ਪ੍ਰਦਰਸ਼ਨ ਕਰਨ ਲਈ ਮਜਬੂਰ ਕਰਦਾ ਸੀ।
ਸੁਨੰਦਾ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਸ ਦੀ ਕਮਾਈ 250 ਕਰੋੜ ਰੁਪਏ ਤੋਂ ਵੱਧ ਸੀ, ਪਰ ਮੁਲਜ਼ਮਾਂ ਨੇ ਉਸ ਦੀ ਸਾਰੀ ਆਮਦਨ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਅਤੇ ਹੱਕ ਖੋਹ ਲਿਆ। ਮੈਨੂੰ ਸਿੱਧੇ ਤੌਰ ‘ਤੇ ਕੁਝ ਵੀ ਭੁਗਤਾਨ ਨਹੀਂ ਕੀਤਾ ਗਿਆ ਸੀ।

ਇਸ ਸ਼ਰੇਆਮ ਆਰਥਿਕ ਸ਼ੋਸ਼ਣ ਦਾ ਮੇਰੀ ਆਰਥਿਕ ਹਾਲਤ ਅਤੇ ਸਿਹਤ ‘ਤੇ ਬਹੁਤ ਮਾੜਾ ਅਸਰ ਪਿਆ ਹੈ। ਐਫਆਈਆਰ ਅਨੁਸਾਰ, ਸੁਨੰਦਾ ਸ਼ਰਮਾ ਨੇ ਧਾਲੀਵਾਲ ਅਤੇ ਉਸਦੇ ਪੁੱਤਰ ਗੁਰਕਰਨ ਸਿੰਘ ਧਾਲੀਵਾਲ ‘ਤੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸਦਾ ਸ਼ੋਸ਼ਣ ਕਰਨ ਦਾ ਵੀ ਦੋਸ਼ ਲਗਾਇਆ ਹੈ। ਪੁਲਿਸ ਕਥਿਤ ਸ਼ੋਸ਼ਣ ਵਿੱਚ ਗੁਰਕਰਨ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਸੁਨੰਦਾ ਨੇ ਧਾਲੀਵਾਲ ‘ਤੇ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਸਨੇ ਉਸਨੂੰ ਬਕਾਇਆ ਕਮਾਈ ਬਾਰੇ ਪੁੱਛਿਆ ਤਾਂ ਮੁਲਜ਼ਮ ਨੇ ਉਸਦੇ ਕੈਰੀਅਰ ਅਤੇ ਵੱਕਾਰ ਲਈ ਧਮਕੀਆਂ ਦਿੱਤੀਆਂ। ਗਾਇਕਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਵੀ ਉਹ ਮੁਲਜ਼ਮ ਨਾਲ ਆਪਣੀ ਬਕਾਇਆ ਕਮਾਈ ਬਾਰੇ ਗੱਲ ਕਰਦੀ ਸੀ ਤਾਂ ਉਹ ਉਸ ਨੂੰ ਧਮਕਾਉਂਦਾ ਸੀ।

ਧਾਲੀਵਾਲ ਨੇ ਵਾਰ-ਵਾਰ ਉਸ ਦੇ ਕਰੀਅਰ ਨੂੰ ਬਰਬਾਦ ਕਰਨ, ਪੈਸੇ ਰੋਕਣ ਅਤੇ ਮਨੋਰੰਜਨ ਉਦਯੋਗ ਵਿੱਚ ਉਸ ਦੀ ਸਾਖ ਨੂੰ ਖਰਾਬ ਕਰਨ ਦੀ ਧਮਕੀ ਦਿੱਤੀ। ਧਾਲੀਵਾਲ ਨੇ ਜਾਣਬੁੱਝ ਕੇ ਸੰਗੀਤ ਕੰਪਨੀਆਂ, ਨਿਰਮਾਤਾਵਾਂ ਅਤੇ ਹੋਰ ਉਦਯੋਗ ਪੇਸ਼ੇਵਰਾਂ ਤੱਕ ਮੇਰੀ ਪਹੁੰਚ ਨੂੰ ਸੀਮਤ ਕਰ ਦਿੱਤਾ।