Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਘੋੜੇ ਨਾਲ ਇੰਨਾ ਪਿਆਰ ਸੀ ਕਿ ਉਸ ਦੀ ਮੌਤ ‘ਤੇ ਭੋਗ ਦਾ ਸਮਾਗਮ ਰੱਖ ਦਿੱਤਾ

ਘੋੜੇ ਨਾਲ ਇੰਨਾ ਪਿਆਰ ਸੀ ਕਿ ਉਸ ਦੀ ਮੌਤ ‘ਤੇ ਭੋਗ ਦਾ ਸਮਾਗਮ ਰੱਖ ਦਿੱਤਾ

ਲੁਧਿਆਣਾ ਦੇ ਇੱਕ ਮਾਲਕ ਨੂੰ ਘੋੜੇ ਨਾਲ ਇੰਨਾ ਪਿਆਰ ਸੀ ਕਿ ਉਸ ਦੀ ਮੌਤ ‘ਤੇ ਭੋਗ ਦਾ ਸਮਾਗਮ ਰੱਖ ਦਿੱਤਾ। ਇੰਨਾ ਹੀ ਨਹੀਂ ਉਸ ਨੇ ਇਸ ਸਮਾਗਮ ਲਈ ਕਾਰਡ ਵੀ ਬਣਵਾਏ ਤੇ ਗੁਰਦੁਆਰਾ ਸਾਹਿਬ ‘ਚ ਪ੍ਰੋਗਰਾਮ ਰੱਖਿਆ। ਇਸ ‘ਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਹੈ। ਘੋੜੇ ਦੀ ਆਤਮਕ ਸ਼ਾਂਤੀ ਦੇ ਲਈ ਰੱਖਿਆ ਗਿਆ ਇਹ ਪ੍ਰੋਗਰਾਮ ਗੁਰਦੁਆਰਾ ਪਰਮੇਸ਼ਰ ਦੁਆਰ, ਪਿੰਡ ਖਾਂਸੀ ਕਲਾਂ ਵਿਖੇ ਹੋਵੇਗਾ।
ਇਸ ਘੋੜੇ ਦੀ ਮੌਤ 38 ਮਹੀਨੇ ਉਮਰ ‘ਚ 8 ਅਕਤੂਬਰ ਨੂੰ ਹੋਈ। ਜਨਮ ਤੋਂ ਲੈ ਕੇ ਮੌਤ ਤੱਕ ਨਾਲ ਰਹਿਣ ਕਾਰਨ ਘੋੜੇ ਦੇ ਮਾਲਕ ਨੂੰ ਉਸ ਨਾਲ ਪੁੱਤਾਂ ਵਾਂਗ ਪਿਆਰ ਹੋ ਗਿਆ। ਚਰਣਜੀਤ ਸਿੰਘ ਮੰਟਾ (ਘੋੜੇ ਦਾ ਮਾਲਕ) ਵਾਸੀ ਖਾਂਸੀ ਕਲਾਂ ਨੇ ਦੱਸਿਆ ਕਿ ਘੋੜੇ ਫ਼ਤਿਹਜੰਗ ਦਾ ਜਨਮ ਘਰ ‘ਚ ਹੋਇਆ ਸੀ ਤੇ ਬਚਪਨ ਤੋਂ ਹੀ ਉਸ ਦਾ ਵਿਵਹਾਰ ਦੋਸਤਾਨਾ ਸੀ। ਉਹ ਤੇ ਉਸ ਦੀ ਪਤਨੀ ਉਸ ਨੂੰ ਬੱਚੇ ਦੀ ਤਰ੍ਹਾਂ ਮੰਨਦੇ ਸਨ। ਬੱਚੇ ਵਿਦੇਸ਼ ‘ਚ ਸਨ ਤਾਂ ਸਾਰਾ ਦਿਨ ਘੋੜੇ ਨਾਲ ਹੀ ਸਮਾਂ ਗੁਜ਼ਾਰਦੇ ਸਨ।
ਚਰਣਜੀਤ ਨੇ ਦੱਸਿਆ ਕੇ ਜਦੋਂ ਕੋਈ ਪੁੱਛਦਾ ਕਿ ਤਹਾਡੇ ਕਿੰਨੇ ਬੱਚੇ ਹਨ ਤੇ ਉਹ ਘੋੜੇ ਸਮੇਤ ਆਪਣੇ ਤਿੰਨ ਬੱਚੇ ਦੱਸਦੇ ਸਨ।