Business Khas

Latest news
ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇ... ਮਾਨਸੂਨ ਦੀ ਪਹਿਲੀ ਵਰਖਾ ਨਾਲ ਮਜ਼ਾਰੀ ਵਿਖੇ ਨੌਜਵਾਨਾਂ ਨੇ ਲਗਾਏ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ : ਸੋਮ ਨਾਥ ਗੱਡੀ ਟਰਾਂਸਫਰ ਕਰਵਾਉਣ ਵਿੱਚ ਆ ਰਹੀਆਂ ਮੁਸਕਲਾ ਭਾਜਪਾ ਜਲੰਧਰ ਵਿੱਚ ਵਰਕਰਾਂ ਦੀ ਏਕਤਾ ਨਾਲ 2027 ਵਿੱਚ ਭਾਜਪਾ ਦੀ ਪ੍ਰਚੰਡ ਜਿੱਤ ਹੋਵੇਗੀ : ਅਸ਼ੋਕ ਸਰੀਨ ਹਿੱਕੀ ਲਾਠੀਚਾਰਜ ਦੇ ਰੋਸ ‘ਚ ਪੰਜਾਬ ਬੰਦ ਤੋਂ ਬਾਅਦ ਸਫਾਈ ਸੇਵਕਾਂ ਦੀ ਹੜਤਾਲ ਖਤਮ ਟਿਊਸ਼ਨ ਦੌਰਾਨ ਵਿਦਿਆਰਥੀ ਨਾਲ ਪਿਆ ਪਿਆਰ, ਪ੍ਰੇਸ਼ਾਨ ਪਤੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ ਸੋਨਮ ਵਾਂਗਚੁਕ ਨੂੰ ਮੇਦਾਂਤਾ ਤੋਂ ਮਿਲੀ ਛੁੱਟੀ ਜਲੰਧਰ ‘ਚ ਪੰਜਾਬ ਬੰਦ ਦਾ ਅਸਰ, ਕਈ ਸਕੂਲ ਲੈ ਰਹੇ ਔਨਲਾਈਨ ਕਲਾਸਾਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਭਾਰੀ ਮੀਂਹ-ਤੂਫਾਨ ਦਾ ਅਲਰਟ... ਸਫਾਈ ਕਰਮਚਾਰੀਆਂ 'ਤੇ ਹੋ ਰਹੇ ਕਥਿਤ ਅੱਤਿਆਚਾਰਾਂ ਦੇ ਵਿਰੋਧ ਵਿੱਚ ਲਾਂਬੜਾ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ
You are currently viewing ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਜਲੰਧਰ, (ਸੰਜੇ ਸ਼ਰਮਾ/ਰੋਹਿਤ ਭਗਤ)- ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ 628ਵੇਂ ਪ੍ਰਕਾਸ਼ ਦਿਵਸ ਦੇ ਪਾਵਨ ਅਵਸਰ ’ਤੇ 25 ਜੁਲਾਈ ਨੂੰ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਉਪਦੇਸ਼ਾਂ ਦਾ ਸਿਮਰਨ ਕੀਤਾ।
ਇਸ ਮੌਕੇ ਅਚਾਰਿਆ ਜਗਦੀਸ਼ ਦਾਸ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਪਾਠੀ ਸ੍ਰੀ ਰਾਮ ਲਾਲ, ਅਨਹੱਦ ਬਾਣੀ ਜਥਾ ਜਲੰਧਰ ਅਤੇ ਬਾਬਾ ਸਤਨਾਮ ਸਿੰਘ ਹੁਸੈਨਪੁਰ ਵਾਲਿਆਂ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਕਬੀਰ ਸਾਹਿਬ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਅਤੇ ਸਮਾਜ ਵਿੱਚ ਭਾਈਚਾਰਾ, ਪਿਆਰ ਅਤੇ ਮਨੁੱਖਤਾ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ। ਸਮਾਗਮ ਵਿੱਚ ਭਾਜਪਾ ਦੇ ਸੀਨੀਅਰ ਆਗੂ ਕੇ.ਡੀ. ਭੰਡਾਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਸੁਭਾਸ਼ ਚੰਦਰ (ਚੇਅਰਮੈਨ), ਸੁਦੇਸ਼ ਕੁਮਾਰ ਕਾਲੀ, ਰਿੰਕੂ, ਪਵਨ ਕੁਮਾਰ ਹੀਰਾ, ਪ੍ਰਦੀਪ ਭਗਤ, ਸਚਿਨ ਭਗਤ, ਮਹਿੰਦਰ ਭਗਤ, ਵਿਜੇ ਕੁਮਾਰ ਰਾਮੂ, ਦੀਪਕ ਭਗਤ, ਰੋਹਿਤ ਭਗਤ, ਰਿਸ਼ਵ ਭਗਤ, ਨਰੇਸ਼ ਕਾਕਾ, ਰਾਜ ਕੁਮਾਰ, ਬੋਧਰਾਜ, ਹਿਤੇਸ਼, ਮੋਹਨ ਲਾਲ, ਗੋਲਡੀ, ਰਵਿੰਦਰ ਭਗਤ, ਸਾਹਿਲ ਭਗਤ, ਵੀਰੂ ਭਗਤ, ਕਰਨ ਭਗਤ, ਵੰਸ, ਦੀਪਕ, ਸੋਨੂੰ ਪ੍ਰਾਪਰਟੀ, ਵਿਜੇ ਕੁਮਾਰ ਬੰਟੀ, ਬਾਵਾ ਭਗਤ, ਪ੍ਰਵੇਸ਼ ਭਗਤ, ਮਨਜੀਤ ਕੁਮਾਰ, ਧਰਮਿੰਦਰ ਬਿੱਲਾ ਅਤੇ ਵਿਸ਼ੂ ਭਗਤ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ’ਤੇ ਸ਼੍ਰੀ ਦਿਨੇਸ਼ ਢੱਲ ਵੀ ਨਜਰ ਆਏ।
ਇਸ ਮੌਕੇ ਭਾਰਗੋ ਕੈਂਪ ਸਥਿਤ ਮੁੱਖ ਕਬੀਰ ਮੰਦਰ ਦੇ ਪ੍ਰਧਾਨ ਰਾਕੇਸ਼ ਭਗਤ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਦੇ ਅੰਤ ਵਿੱਚ ਸੰਗਤ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਅਤੇ ਆਯੋਜਕਾਂ ਨੇ ਸਮੂਹ ਸੰਗਤ ਦਾ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ।