Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਜੋਧਾ ਵੀਰ ਖਾਲਸਾ ਗਤਕਾ ਅਖਾੜਾ ਸ਼੍ਰੀ ਅੰਮ੍ਰਿਤਸਰ ਵਾਲੇ ਗਤਕੇ ਦੇ ਜੋਹਰ ਦਿਖਾਉਣਗੇ

ਜੋਧਾ ਵੀਰ ਖਾਲਸਾ ਗਤਕਾ ਅਖਾੜਾ ਸ਼੍ਰੀ ਅੰਮ੍ਰਿਤਸਰ ਵਾਲੇ ਗਤਕੇ ਦੇ ਜੋਹਰ ਦਿਖਾਉਣਗੇ

ਜਲੰਧਰ, ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਅੰਤਰਾਸ਼ਟਰੀ ਗਤਕਾ ਦਿਹਾੜਾ ਮਨਾਇਆ ਜਾਂਦਾ ਹੈ। ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਇਸ ਦਿਹਾੜੇ ਤੇ ਵੱਖ-ਵੱਖ ਗਤਕਾ ਅਖਾੜੇ ਬੁਲਾਏ ਜਾਂਦੇ ਹਨ। ਇਸ ਵਾਰ ਜੋਹਰ ਦਿਖਾਉਣ ਲਈ ਆਪਣੇ ਦਫਤਰ ਦੇ ਬਾਹਰ ਪਲੀ ਅਲੀ ਮੁਹੱਲਾ ਸ਼੍ਰੀ ਅੰਮ੍ਰਿਤਸਰ ਪਾਰਸ ਸਿੰਘ ਦੀ ਅਗਵਾਈ ਵਿੱਚ ਯੋਧਾ ਵੀਰ ਖਾਲਸਾ ਗਤਕਾ ਅਖਾੜਾ ਦੇ ਬੱਚੇ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਹ ਸ਼ਾਮ 4.30 ਤੋਂ 6.30 ਵਜੇ ਤੱਕ ਗਤਕੇ ਦੇ ਜੋਹਰ ਦਿਖਾਉਣਗੇ . ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਨਾਗੀ , ਸਤਪਾਲ ਸਿੰਘ ਸਿਦਕੀ, ਗੁਰਦੀਪ ਸਿੰਘ ਕਾਲੀਆ ਕਲੋਨੀ , ਵਿੱਕੀ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ ,ਪਰਵਿੰਦਰ ਸਿੰਘ ਮੰਗਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਇਹ ਮਾਰਸ਼ਲ ਆਰਟ ਗਤਕਾ ਸਾਨੂੰ ਦੇ ਕੇ ਗਏ ਹਨ। ਜਿਸ ਨੂੰ ਅਪਣਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ । ਅੱਜ ਹਰ ਵੀਰ ਨੂੰ ਇਸ ਮਾਰਸ਼ਲ ਆਰਟ ਨੂੰ ਸਿੱਖਣ ਦੀ ਲੋੜ ਹੈ। ਇਸ ਨਾਲ ਜਿੱਥੇ ਸਰੀਰਕ ਤੰਦਰੁਸਤੀ ਮਿਲੇਗੀ । ਉਥੇ ਆਤਮ ਰੱਖਿਆ ਦੀ ਜਾਂਚ ਵੀ ਪ੍ਰਾਪਤ ਹੁੰਦੀ ਹੈ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਗਤਕਾ ਦਿਵਸ ਤੋਂ ਬਾਅਦ ਵੀ ਲਗਾਤਾਰ ਚਲਦੇ ਰਹਿੰਦੇ ਹਨ। ਅਤੇ ਹਰ ਬੱਚੇ ਨੂੰ ਇਸ ਨੂੰ ਸਿੱਖਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਤੋਂ ਇਲਾਵਾ ਚਰਨਜੀਤ ਸਿੰਘ ਲਾਡਾ, ਸਰਦੂਲ ਸਿੰਘ ਆਦਿ ਮੌਜੂਦ ਸਨ ।