Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

MBBS ਦੇ ਵਿਦਿਆਰਥੀ ਨੇ ਸਾਥੀਆਂ ਨਾਲ ਮਿਲ ਕੇ ਬਣਾਇਆ ਗੈਂਗ, ਇੰਸਟਾਗ੍ਰਾਮ ਰਾਹੀਂ ਠੱਗੇ 1 ਕਰੋੜ

ਰਾਜਸਥਾਨ SOG ਨੇ ਜੈਪੁਰ ਵਿਚ ਵੱਡੀ ਕਾਰਵਾਈ ਕਰਦੇ ਹੋਏ ਇਕ ਵੱਡੇ ਆਨਲਾਈਨ ਫਰਾਡ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਐਸਓਜੀ ਨੇ ਇਸ ਮਾਮਲੇ ਵਿੱਚ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਰੋਹ ਵਿੱਚ ਸ਼ਾਮਲ ਸਾਰੇ ਨੌਜਵਾਨ ਉੱਚ ਯੋਗਤਾ ਪ੍ਰਾਪਤ ਹਨ।ਇੰਸਟਾਗ੍ਰਾਮ ਰਾਹੀਂ ਮੋਟੀ ਕਮਾਈ ਦਾ ਲਾਲਚ ਦੇ ਕੇ ਗਿਰੋਹ ਨੇ 1 ਕਰੋੜ ਤੋਂ ਵੱਧ ਦੀ ਠੱਗੀ ਮਾਰੀ। ਗਿਰੋਹ ਨੇ ਪੀੜਤ ਤੋਂ ਇਹ ਰਕਮ 31 ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾਈ। ਪੁਲਿਸ ਇਸ ਗਿਰੋਹ ਨਾਲ ਜੁੜੇ ਠੱਗਾਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। ਹੁਣ ਤੱਕ ਸਿਰਫ਼ ਇੱਕ ਪੀੜਤ ਹੀ ਸਾਹਮਣੇ ਆਇਆ ਹੈ। ਜਾਂਚ ‘ਚ ਧੋਖਾਧੜੀ ਦੇ ਇਸ ਮਾਮਲੇ ‘ਚ ਵੱਡੇ ਖੁਲਾਸੇ ਹੋ ਸਕਦੇ ਹਨ।

ਪੁਲਿਸ ਮੁਤਾਬਕ ਇਹ ਗਿਰੋਹ ਇੰਸਟਾਗ੍ਰਾਮ ਦੀ ਵਰਤੋਂ ਠੱਗੀ ਦੇ ਸਾਧਨ ਵਜੋਂ ਕਰਦਾ ਸੀ। ਇਹ ਗਿਰੋਹ ਇੰਸਟਾਗ੍ਰਾਮ ਵੀਡੀਓਜ਼ ਨੂੰ ਪਸੰਦ ਕਰਨ ਦਾ ਬਹਾਨਾ ਬਣਾ ਕੇ ਠੱਗੀ ਮਾਰਦਾ ਹੈ। ਮੁਲਜ਼ਮਾਂ ਵਿੱਚੋਂ ਇੱਕ ਐਮਬੀਬੀਐਸ ਪਹਿਲੇ ਸਾਲ ਦਾ ਵਿਦਿਆਰਥੀ ਹੈ।ਬਾਕੀ ਮੁਲਜ਼ਮ ਬੀਏ, ਬੀਸੀਏ ਅਤੇ ਬੀ.ਕਾਮ ਡਿਗਰੀ ਧਾਰਕ ਹਨ। ਬਿਨਾਂ ਕਿਸੇ ਮਿਹਨਤ ਦੇ ਮੋਟੀ ਕਮਾਈ ਕਰਨ ਦੇ ਲਾਲਚ ਵਿੱਚ ਮੁਲਜ਼ਮ ਇੱਕ ਗਿਰੋਹ ਬਣਾ ਕੇ ਠੱਗੀ ਮਾਰਨ ਲੱਗੇ। ਮੁਲਜ਼ਮਾਂ ਨੇ 31 ਬੈਂਕ ਖਾਤਿਆਂ ਵਿੱਚ 1 ਕਰੋੜ ਰੁਪਏ ਦੀ ਠੱਗੀ ਕੀਤੀ