Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਤਲੁਜ ਫਿਲਮ ਤੇ ਪਾਬੰਦੀ ਲਾਉਣ ਦੇ ਖਿਲਾਫ ਰੋਸ ਮਾਰਚ ਅੱਜ

ਸਿੱਖ ਤਾਲਮੇਲ ਕਮੇਟੀ,ਅਗਾਜ ਐਨ ਜੀਓ । ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਵਲੋ ਸਰਕਾਰ ਵਲੋ ਕੀਤੇ ਜੁਲਮ ਤੇ ਸਿੱਖ ਨੌਜਵਾਨਾਂ ਨੂੰ ਕਤਲ ਕੀਤੇ ਸਿੰਘਾ ਦੀਆਂ ਲਾਵਾਰਿਸ ਲਾਸਾਂ ਦਾ ਪਤਾ ਲਾਉਂਦੇ ਹੋਏ ਜਿਨ੍ਹਾਂ ਨੂੰ ਲਾਸ਼ ਬਣਾ ਦਿੱਤਾ ਗਿਆ ਦੇ ਜੀਵਨ ਦੇ ਅਧਾਰਿਤ ਫਿਲਮ ਸਤਲੁਜ ਜਿਸ ਦਾ ਪਹਿਲਾ ਨਾਮ ਪੰਜਾਬ 95 ਸੀ ਨੂੰ ਓ ਟੀ ਤੀ ਉੱਤੇ ਰਲੀਜ ਕੀਤੀ ਗਈ ਸੀ ਉੱਤੇ ਰੋਕ ਲਾਉਣ ਦੇ ਖਿਲਾਫ ਸਿੱਖ ਤਾਲਮੇਲ ਕਮੇਟੀ ਅਗਾਜ ਐਨ ਜੀਓ ਸਿੰਘ ਸਭਾਵਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਕ ਰੋਸ ਮਾਰਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਤੋਂ ਅੱਜ 11ਤਰੀਕ ਸਾਮ ਦੇ 6 ਵਜੇ ਆਰੰਭ ਹੋਵੇਂਗਾ ਅਤੇ ਸ੍ਰੀ ਰਾਮ ਚੌਂਕ ਕੰਪਨੀ ਬਾਗ ਚੌਂਕ ਵਿੱਚ ਸਮਾਪਤ ਹੋਵੇਗਾ

ਇਹ ਜਾਣਕਾਰੀ ਦਿੰਦੇ ਹੋਏ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਰਣਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਲੇ ਦੌਰ ਵਿੱਚ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਅਤੇ ਬੱਚਿਆਂ ਨੂੰ ਕੋਹ ਕੋਹ ਕੇ ਮਰਿਆ ਗਿਆ ਹੈ ਉਸ ਦਾ ਪ੍ਰਗਟਾਵਾ ਇਹ ਫਿਲਮ ਕਰਦੀ ਹੈ ਪਰ ਸਮੇਂ ਦੀਆਂ ਸਰਕਾਰਾਂ ਸੱਚ ਸਾਹਮਣੇ ਆਉਣ ਤੋ ਡਰਦੀਆਂ ਹਨ ਪਰ ਸੱਚ ਨੂੰ ਲੰਬੇ ਸਮੇਂ ਤਕ ਲੁਕਾਇਆ ਨਹੀਂ ਜਾ ਸਕਦਾ ਅਸੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਤਾਂ ਜੌ ਸਰਕਾਰ ਨੂੰ ਫਿਲਮ ਰਲੀਜ ਕਰਨ ਲਈ ਮਜਬੂਰ ਕੀਤਾ ਜਾ ਸਕੇ ਇਸ ਮੋਕੇ ਤੇ ਪਰਦੀਪ ਸਿੰਘ ਵਿੱਕੀ ਰਾਜਾ ਸਿੰਘ ਪੰਜਾਬ ਤਿਆਰ ਕਰਮਜੀਤ ਸਿੰਘ ਵਰਦੀ ਹਾਊਸ ਪ੍ਰਭਜੀਤ ਸਿੰਘ ਕਰਮਜੀਤ ਸਿੰਘ ਕੰਮਾ ਹਰਨੇਕ ਸਿੰਘ ਨੇਕੀ ਹਰਪ੍ਰੀਤ ਸਿੰਘ ਸੋਨੂ ਅਤੇ ਬਲਵਿੰਦਰ ਸਿੰਘ ਹਾਜਰ ਸਨ