Business Khas

Latest news
ਸਕੂਲ ਆਫ਼ ਐਮੀਨੈਂਸ ਮਕਸੂਦਾਂ ਵਿਖੇ ਮੇਅਰ ਵਨੀਤ ਧੀਰ ਨੇ ਪੇਰੈਂਟਸ-ਟੀਚਰਜ਼ ਮੀਟਿੰਗ ਵਿੱਚ ਕੀਤੀ ਸ਼ਮੂਲੀਅਤ ਪੈਸਕੋ ਇਕ ਵਿਸ਼ਾਲ ਤੇ ਬਹੁਪੱਖੀ ਸੰਸਥਾ ਬਣੀ : ਲੈਫ.ਕਰਨਲ ਭੁਪਿੰਦਰ ਭੋਲਾ ਜਲੰਧਰ ’ਚ ਹੋਣਗੇ ਸ਼ਤਰੰਜ, ਵਾਲੀਬਾਲ ਤੇ ਟੇਬਲ ਟੈਨਿਸ ਦੇ ਰਾਜ ਪੱਧਰੀ ਮੁਕਾਬਲੇ ਪੰਜਾਬ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰੇਗਾ; ਸਾਰੇ ਪ੍ਰਬੰਧ ਗਲੋਬਲ ਮਾਪਦੰਡਾਂ... ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵਾਰਡ ਨੰਬਰ 61 ’ਚ 1.09 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ CJI सूर्यकांत ने दिल्ली मेट्रो स्टेशन बंद रहने पर जताई चिंता ਗੁਰੂ ਘਰਾਂ ਦੀ ਸੁਰੱਖਿਆ ਦੇ ਵਿਸੇਸ ਉਪਰਾਲੇ ਕੀਤੇ ਜਾਣ ਸਿਵਲ ਹਸਪਤਾਲ ਦੇ ਪ੍ਰਬੰਧਾਂ ’ਤੇ ਉੱਠੇ ਗੰਭੀਰ ਸਵਾਲ, ਸਫ਼ਾਈ ਤੋਂ ਲੈ ਕੇ ਵ੍ਹੀਲਚੇਅਰ ਤੱਕ ਮਾੜੇ ਹਾਲਾਤ नाना पाटेकर के निधन पर तनुश्री दत्ता ने बोली कड़वी बातें, AICWA ने लगाई फटकार ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ
You are currently viewing ਭਰਤੀ ਕਮੇਟੀ ਵੱਲੋਂ ਭਰਤੀ ਮੁਹਿੰਮ ਦੇ ਆਖਰੀ ਪੜਾਅ ਦਾ ਐਲਾਨ

ਭਰਤੀ ਕਮੇਟੀ ਵੱਲੋਂ ਭਰਤੀ ਮੁਹਿੰਮ ਦੇ ਆਖਰੀ ਪੜਾਅ ਦਾ ਐਲਾਨ

ਚੰਡੀਗੜ, ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਨੇ ਭਰਤੀ ਮੁਹਿੰਮ ਤਹਿਤ ਮੈਂਬਰਸ਼ਿਪ ਬਣਾਉਣ ਦਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਕਰਦਿਆਂ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਜ਼ਿਲ੍ਹਾਵਾਰ ਅਤੇ ਸੂਬਾਈ ਡੈਲੀਗੇਟ ਚੁੱਣਨ ਲਈ ਆਪਣਾ ਪ੍ਰੋਗਰਾਮ ਜਾਰੀ ਕਰ ਦਿੱਤਾ। ਭਰਤੀ ਕਮੇਟੀ ਵੱਲੋਂ ਇੱਕ-ਇੱਕ ਕਾਪੀ ਭਰਨ ਵਾਲੇ ਸਰਕਲ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਉਹ ਦਿੱਤੇ ਸਮੇਂ ਅਨੁੱਸਾਰ ਆਪਣੇ ਹਲਕੇ ਦੀ ਮੀਟਿੰਗ ਵਿੱਚ ਹਰ ਹਾਲਤ ਹਿੱਸਾ ਲੈਣ ਤਾਂ ਕਿ ਜਿਲਾ ਅਤੇ ਸਟੇਟ ਡੈਲੀਗੇਟਾਂ ਦੀ ਚੋਣ ਤੁਹਾਡੇ ਫੈਸਲੇ ਮੁਤਾਬਕ ਹੋ ਸਕੇ। ਮੀਟਿੰਗ ਵਿੱਚ ਸਿਰਫ ਕਾਪੀ ਭਰਨ ਵਾਲੇ ਸਰਕਲ ਡੈਲੀਗੇਟ ਹੀ ਹਿੱਸਾ ਲੈ ਸਕਣਗੇ ਉਹਨਾਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਮੀਟਿੰਗ ਵਿੱਚ ਹਿੱਸਾ ਨਹੀਂ ਲੈ ਸਕੇਗਾ।

ਜਾਰੀ ਪ੍ਰੋਗਰਾਮ ਅਨੁਸਾਰ ਬੀਬੀ ਸਤਵੰਤ ਕੌਰ 23 ਜੁਲਾਈ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ, ਗੁਰਦਾਸਪੁੱਰ ਵਿੱਖੇ ਸ੍ਰੀ ਹਰਗੋਬਿੰਦਪੁਰ, ਦੀਨਾਨਗਰ ਅਤੇ ਪਠਾਨਕੋਟ ਵਿੱਖੇ ਸੁਜਾਨਪੁਰ ਅਤੇ ਹਲਕਾ ਭੋਆ ਵਿੱਚ ਡੈਲੀਗੇਟ ਚੋਣ ਨੂੰ ਨੇਪਰੇ ਚਾੜਨਗੇ, 24 ਜੁਲਾਈ ਸ਼ੁੱਕਰਵਾਰ ਨੂੰ ਬਟਾਲਾ, ਫਤਿਹਗੜ ਚੂੜੀਆਂ ਅਤੇ ਕਾਦੀਆਂ ਹਲਕਿਆਂ ਲਈ ਡੈਲੀਗੇਟ ਚੋਣ ਲਈ ਇਜਲਾਸ ਰਹੇਗਾ। 25 ਜੁਲਾਈ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ, ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਹਲਕਿਆਂ ਲਈ ਪ੍ਰੋਗਰਾਮ ਨਿਸਚਿਤ ਕੀਤਾ ਗਿਆ।

ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ 23 ਜੁਲਾਈ ਦਿਨ ਬੁਧਵਾਰ ਨੂੰ ਸਾਹਕੋਟ, ਨਕੋਦਰ ਅਤੇ ਫਿਲੌਰ, 24 ਜੁਲਾਈ ਦਿਨ ਵੀਰਵਾਰ ਨੂੰ ਗੜਸ਼ੰਕਰ, ਚੱਬੇਵਾਲ ਅਤੇ ਹੁਸ਼ਿਆਰਪੁਰ, 25 ਜੁਲਾਈ ਸੁੱਕਰਵਾਰ ਨੂੰ ਆਦਮਪੁਰ, ਕਰਤਾਰਪੁੱਰ ਅਤੇ ਜਲੰਧਰ ਕੈਂਟ 26 ਜੁਲਾਈ ਦਿਨ ਸਨੀਵਾਰ ਨੂੰ ਜਲੰਧਰ ਸ਼ਹਿਰ, 28 ਜੁਲਾਈ ਦਿਨ ਸੋਮਵਾਰ ਨੂੰ ਹਲਕਾ ਭੁਲੱਥ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ, 29 ਜੁਲਾਈ ਮੰਗਲਵਾਰ ਨੂੰ ਦਸੂਹਾ,ਮੁਕੇਰੀਆ, ਟਾਂਡਾ ਅਤੇ ਸ਼ਾਮਚੁਰਾਸੀ, 30 ਜੁਲਾਈ ਨੂੰ ਫਗਵਾੜਾ, ਬੰਗਾ, ਨਵਾਸਹਿਰ ਅਤੇ ਬਲਾਚੌਰ ਡੈਲੀਗੇਟ ਇਜਲਾਸ ਨੂੰ ਨੇਪਰੇ ਚਾੜ੍ਹਨਗੇ।

ਪ੍ਰੋਗਾਰਮ ਨੂੰ ਜਾਰੀ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕਮੇਟੀ ਨੂੰ ਜਿਹੜਾ ਵੀ ਹੁਕਮਨਾਮਾ ਸਾਹਿਬ ਵਿੱਚ ਆਦੇਸ਼ ਹੋਇਆ ਹੈ ਉਸ ਨੂੰ ਹਰ ਹੀਲੇ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਅਕਾਲੀ ਵਰਕਰਾਂ ਦੇ ਪੂਰਨ ਭਰੋਸੇ ਨਾਲ ਪੂਰਾ ਕੀਤਾ ਜਾਵੇਗਾ।