Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਚਾਰ ਨਵੇਂ ਕੋਰਟ ਅਤੇ ਰਨਿੰਗ ਟ੍ਰੈਕ ਬਣਾਇਆ ਜਾਵੇਗਾ

ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਚਾਰ ਨਵੇਂ ਕੋਰਟ ਅਤੇ ਰਨਿੰਗ ਟ੍ਰੈਕ ਬਣਾਇਆ ਜਾਵੇਗਾ

ਜਲੰਧਰ,(ਸੰਜੇ ਸ਼ਰਮਾ)-ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਨੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਚਾਰ ਮਲਟੀਪਰਪਜ਼ ਬੈਡਮਿੰਟਨ ਕੋਰਟ ਅਤੇ 200 ਮੀਟਰ ਰਨਿੰਗ ਟ੍ਰੈਕ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਹੈ। ਇਹ ਫੈਸਲਾ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਪਰਿਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਏ. ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਐਸੋਸੀਏਸ਼ਨ ਨੂੰ ਸਟੇਡੀਅਮ ਵਿੱਚ ਖੇਡਣ ਲਈ ਖਿਡਾਰੀਆਂ ਵੱਲੋਂ ਲਗਾਤਾਰ ਅਰਜ਼ੀਆਂ ਮਿਲ ਰਹੀਆਂ ਸਨ। ਹਾਲਾਂਕਿ, ਪਿਛਲੇ ਦੋ ਸਾਲਾਂ ਤੋਂ ਸਾਰੇ ਸਲੌਟ ਪੂਰੀ ਤਰ੍ਹਾਂ ਬੁੱਕ ਹੋਣ ਕਰਕੇ ਨਵੇਂ ਮੈਂਬਰਾਂ ਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਾ ਰਹੀ ਸੀ।

ਇਸ ਚੁਣੌਤੀ ਨੂੰ ਦੇਖਦੇ ਹੋਏ, ਐਸੋਸੀਏਸ਼ਨ ਦੇ ਪ੍ਰਧਾਨ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ.) ਨਾਲ ਡੂੰਗੀ ਚਰਚਾ ਤੋਂ ਬਾਅਦ, ਕਮੇਟੀ ਨੇ ਸਟੇਡੀਅਮ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਫੈਸਲਾ ਲਿਆ। ਖੰਨਾ ਨੇ ਦੱਸਿਆ ਕਿ ਪਰਿਯੋਜਨਾ ਨੂੰ ਲਾਗੂ ਕਰਨ ਲਈ ਐਸੋਸੀਏਸ਼ਨ ਜਲਦੀ ਹੀ ਪ੍ਰਸਿੱਧ ਖੇਡ ਉਪਕਰਣ ਕੰਪਨੀਆਂ ਤੋਂ ਟੈਂਡਰ ਮੰਗੇਗਾ। ਨਿਰਮਾਣ ਕਾਰਜ ਅਪ੍ਰੈਲ ਵਿੱਚ ਸ਼ੁਰੂ ਹੋਵੇਗਾ ਅਤੇ ਜੂਨ ਵਿੱਚ ਡੀਬੀਏ. ਪ੍ਰਧਾਨ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਉਦਘਾਟਨ ਕੀਤਾ ਜਾਵੇਗਾ।

ਸ਼੍ਰੀ ਖੰਨਾ ਨੇ ਦੱਸਿਆ ਕਿ ਨਵੇਂ ਮਲਟੀਪਰਪਜ਼ ਬੈਡਮਿੰਟਨ ਕੋਰਟ ਸਿੰਥੇਟਿਕ ਟਰਫ਼ ‘ਤੇ ਬਣਾਏ ਜਾਣਗੇ, ਜਿਸ ਨਾਲ ਖਿਡਾਰੀ ਇਸ ਤੇ ਵੱਖ-ਵੱਖ ਟ੍ਰੇਨਿੰਗ ਅਭਿਆਸ ਕਰ ਸਕਣਗੇ। ਇਸਦੇ ਨਾਲ ਬੈਡਮਿੰਟਨ ਅਤੇ ਪਿਕਲਬਾਲ ਕੋਰਟ ਦਾ ਆਕਾਰ ਬਰਾਬਰ ਹੋਣ ਕਰਕੇ, ਕੁਝ ਛੋਟੇ-ਮੋਟੇ ਸੋਧ ਕਰਕੇ ਇਹ ਕੋਰਟ ਪਿਕਲਬਾਲ ਲਈ ਵੀ ਵਰਤੇ ਜਾ ਸਕਣਗੇ। ਯਾਦ ਰਹੇ ਕਿ ਪਿਕਲਬਾਲ ਅੱਜਕੱਲ੍ਹ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਲੋਕਪ੍ਰਿਆ ਹੋ ਰਹੇ ਖੇਡਾਂ ਵਿੱਚੋਂ ਇੱਕ ਹੈ।

ਉਨ੍ਹਾਂ ਕਿਹਾ ਕਿ 200 ਮੀਟਰ ਦਾ ਰਨਿੰਗ ਟ੍ਰੈਕ ਕੋਰਟ ਦੇ ਬਾਹਰੀ ਹਿੱਸੇ ਵਿੱਚ ਬਣਾਇਆ ਜਾਵੇਗਾ। ਇਨ੍ਹਾਂ ਦੇ ਨਾਲ-ਨਾਲ, ਵਿਸ਼ੇਸ਼ ਲਾਈਟਿੰਗ ਅਤੇ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ ਤਾਂ ਜੋ ਖਿਡਾਰੀ ਰਾਤ ਸਮੇਂ ਵੀ ਆਸਾਨੀ ਨਾਲ ਖੇਡ ਸਕਣ।