Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ‘ਕੁਲਹੜ ਪੀਜ਼ਾ’ ਵਾਲਾ ਸਹਿਜ ਅਰੋੜਾ ਪ੍ਰੇਮਾਨੰਦ ਮਹਾਰਾਜ ਕੋਲ ਪਹੁੰਚਿਆ

‘ਕੁਲਹੜ ਪੀਜ਼ਾ’ ਵਾਲਾ ਸਹਿਜ ਅਰੋੜਾ ਪ੍ਰੇਮਾਨੰਦ ਮਹਾਰਾਜ ਕੋਲ ਪਹੁੰਚਿਆ

ਕੁੱਲੜ ਪੀਜ਼ਾ ਕਪਲ ਦੇ ਸਹਿਜ ਅਰੋੜਾ ਨੇ ਸੋਮਵਾਰ ਆਪਣਾ ਜਨਮ ਦਿਨ ਸ੍ਰੀਧਾਮ ਵਰਿੰਦਾਵਣ ਪਹੁੰਚ ਕੇ ਮਨਾਇਆ। ਉਹ ਇਥੇ ਸਥਿਤ ਸ੍ਰੀ ਹਿਤ ਰਾਧਾ ਕੇਲਿ ਕੁੰਜ ਪੁੱਜੇ ਅਤੇ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਗੱਲਬਾਤ ਕੀਤੀ। ਸਹਿਜ ਅਰੋੜਾ ਨੇ ਪ੍ਰੇਮਾਨੰਦ ਮਹਾਰਾਜ ਨੂੰ ਦੱਸਿਆ ਕਿ ਉਹ ਆਪਣੇ ਜਨਮ ਦਿਨ ‘ਤੇ ਖੁਸ਼ੀ ਨਹੀਂ ਮਨਾਉਂਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਨਮ ਦਿਨ ‘ਤੇ ਇੱਕ ਸਾਲ ਜਿੰਦਗੀ ਦਾ ਘੱਟ ਹੋ ਜਾਂਦਾ ਹੈ। ਪ੍ਰੇ਼ਮਾਨੰਦ ਮਹਾਰਾਜ ਸਹਿਜ ਅਰੋੜਾ ਦੀ ਇਹ ਗੱਲ ਤੋਂ ਬੜੇ ਖੁਸ਼ ਹੋਏ ਕਿਹਾ ਕਿ ਉਹ ਪਹਿਲਾ ਅਜਿਹਾ ਵਿਅਕਤੀ ਹੈ, ਜਿਹੜਾ ਇਸ ਤਰ੍ਹਾਂ ਕਹਿ ਰਿਹਾ ਹੈ। ਇਸ ਪਿੱਛੋਂ ਪ੍ਰੇਮਾਨੰਦ ਮਹਾਰਾਜ ਨੇ ਸਹਿਜ ਅਰੋੜਾ ਨੂੰ ਜਨਮ ਦਿਨ ਮਨਾਉਣ ਦਾ ਤਿੰਨ ਸੂਤਰੀ ਨੁਕਤਾ ਦੱਸਿਆ। ਉਨ੍ਹਾਂ ਨੇ ਜੀਵਨ ਵਿੱਚ ਨਾਮ ਸਿਮਰਨ ਦੀ ਮਹੱਤਤਾ ਅਤੇ ਪ੍ਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਜਨਮਦਿਨ ਨੂੰ ਇਸ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਜੋ ਅੱਗੇ ਅਧਿਆਤਮਿਕ ਸੁਧਾਰ ਹੋਵੇ। ਦੱਸ ਦਈਏ ਕਿ ਭਾਵੇਂ ਇਹ ਕੁੱਝ ਦਿਨ ਪਹਿਲਾਂ ਦੀ ਹੈ, ਜਿਸ ਨੂੰ ਸਹਿਜ ਅਰੋੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ। ਇਸ ਵਿੱਚ ਉਹ ਸੰਗਤ ਦੇ ਵਿਚਕਾਰ ਬੈਠਾ ਵਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਸ਼ਰਧਾ ਨਾਲ ਹੱਥ ਜੋੜ ਕੇ, ਉਹ ਪ੍ਰੇਮਾਨੰਦ ਜੀ ਨੂੰ ਕਹਿੰਦੇ ਹਨ, “ਮਹਾਰਾਜ ਜੀ, ਅੱਜ ਮੇਰਾ ਜਨਮਦਿਨ ਹੈ; ਮੇਰੀ ਜ਼ਿੰਦਗੀ ਦਾ ਇੱਕ ਹੋਰ ਸਾਲ ਬੀਤ ਗਿਆ ਹੈ।” ਇਸ ‘ਤੇ ਮਹਾਰਾਜ ਜੀ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, “ਤੁਸੀਂ ਇਹ ਕਹਿਣ ਵਾਲੇ ਪਹਿਲੇ ਵਿਅਕਤੀ ਹੋ; ਨਹੀਂ ਤਾਂ, ਲੋਕ ਆਮ ਤੌਰ ‘ਤੇ ਖੁਸ਼ੀ ਮਨਾਉਂਦੇ ਹਨ।”