ਅੱਜ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਹੈ। ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਅਤੇ ਇਨਸਾਫ ਲਈ ਅਜੇ ਤੱਕ ਹੱਥ ਖਾਲੀ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ।ਭਾਵੇਂ ਸਿੱਧੂ ਮੂਸੇਵਾਲਾ ਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜ਼ਿੰਦਾ ਹਨ। ਟੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਨੂੰ ਸਰੀਰਕ ਉਤੇ ਗਏ ਨੂੰ ਭਾਵੇਂ ਅੱਜ ਤਿੰਨ ਸਾਲ ਹੋ ਗਏ ਹਨ ਪਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਗੀਤਾਂ ਰਾਹੀਂ ਅੱਜ ਵੀ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਵਸ ਰਿਹਾ ਹੈ। ਇਨ੍ਹਾਂ ਤਿੰਨ ਸਾਲਾਂ ਵਿੱਚ ਸਿੱਧੂ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ।
