ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ ਦੌਰਾਨ, ਦਰਸ਼ਕਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਵੱਲ ਇਸ਼ਾਰੇ ਕੀਤੇ। ਸੁਨੰਦਾ ਨੇ ਸ਼ੁਰੂ ਵਿੱਚ ਗਾਉਣਾ ਜਾਰੀ ਰੱਖਿਆ, ਪਰ ਜਦੋਂ ਨੌਜਵਾਨ ਆਪਣੀਆਂ ਹਰਕਤਾਂ ਤੋਂ ਨਹੀਂ ਰੂਕੀਆ, ਤਾਂ ਉਨ੍ਹਾਂ ਨੇ ਗਾਣਾ ਰੋਕ ਦਿੱਤਾ। ਗੁੱਸੇ ਵਿੱਚ ਆਈ ਸੁਨੰਦਾ ਸ਼ਰਮਾ ਨੇ ਉਸਨੂੰ ਚੇਤਾਵਨੀ ਦਿੰਦੇ ਹੋਏ ਕਿਹਾ, “ਸ਼ੋਅ ਵਧੀਆ ਚੱਲ ਰਿਹਾ ਹੈ, ਇਸ ਲਈ ਮੈਂ ਹੁਣ ਛੱਡ ਰਹੀ ਹਾਂ। ਮੈਂ ਇਸਨੂੰ ਖਰਾਬ ਨਹੀਂ ਕਰਨਾ ਚਾਹੁੰਦੀ। ਨਹੀਂ ਤਾਂ…” ਇਨ੍ਹਾਂ ਕਹਿ ਕੇ ਉਸ ਵੱਲ ਦੇਖਿਆ ਅਤੇ ਫਿਰ ਦੁਬਾਰਾ ਗਾਉਣਾ ਸ਼ੁਰੂ ਕਰ ਦਿੱਤਾ।
ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਝਾਰਖੰਡ ਦੀ ਐਮਿਟੀ ਯੂਨੀਵਰਸਿਟੀ ਵਿੱਚ 13 ਮਾਰਚ ਨੂੰ ਹੋਏ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਉਸਦੇ ਗੀਤਾਂ ‘ਤੇ ਨੱਚਦੇ ਨਜ਼ਰ ਆਏ।
ਜਦੋਂ ਸੁਨੰਦਾ ਸ਼ਰਮਾ ਸਟੇਜ ‘ਤੇ ਪਰਫਾਰਮ ਕਰ ਰਹੀ ਸੀ, ਤਾਂ ਇੱਕ ਪ੍ਰਸ਼ੰਸਕ ਨੇ ਉਸਨੂੰ ਆਪਣਾ ਫ਼ੋਨ ਫੜਾ ਦਿੱਤਾ। ਸੁਨੰਦਾ ਸ਼ਰਮਾ ਉਸ ਦੇ ਫ਼ੋਨ ‘ਤੇ ਕੁਝ ਦੇਖ ਰਹੀ ਸੀ।
