Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਤੇਰਾ ਤੇਰਾ ਹੱਟੀ” ਵੱਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ, 13 ਲੜਕੀਆਂ ਨੂੰ ਭੇਟ ਕੀਤੀ ਗਈ ਸਮੱਗਰੀ

ਤੇਰਾ ਤੇਰਾ ਹੱਟੀ” ਵੱਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ, 13 ਲੜਕੀਆਂ ਨੂੰ ਭੇਟ ਕੀਤੀ ਗਈ ਸਮੱਗਰੀ

ਜਲੰਧਰ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ “ਤੇਰਾ ਤੇਰਾ ਹੱਟੀ” 120 ਫੁੱਟੀ ਰੋਡ, ਜਲੰਧਰ ਵਿਖੇ ਅੱਜ ਮਿਤੀ 12 ਜਨਵਰੀ 2026 (ਸੋਮਵਾਰ) ਨੂੰ ਧੀਆਂ ਦੀ ਲੋਹੜੀ ਬੜੀ ਸ਼ਰਧਾ, ਖੁਸ਼ੀ ਅਤੇ ਸਮਾਜਿਕ ਸਨੇਹੇ ਨਾਲ ਮਨਾਈ ਗਈ।

ਇਸ ਪਵਿੱਤਰ ਸਮਾਗਮ ਦੌਰਾਨ “ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਦੀ ਅਗਵਾਈ ਹੇਠ 13 ਲੜਕੀਆਂ ਨਾਲ ਧੀਆਂ ਦੀ ਲੋਹੜੀ ਮਨਾਈ ਗਈ। ਲੋਹੜੀ ਦੇ ਮੌਕੇ ਉਨ੍ਹਾਂ ਧੀਆਂ ਨੂੰ ਸੂਟ, ਬੈਗ, ਕੰਬਲ, ਮੂੰਗਫਲੀ, ਰੋੜੀਆਂ, ਪੌਪਕਾਰਨ ਸਮੇਤ ਹੋਰ ਲੋੜੀਂਦੀ ਸਮੱਗਰੀ ਭੇਟ ਕਰਕੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਅਸੀਸਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਧੀਆਂ ਦੀ ਮਹਾਨਤਾ ਬਾਰੇ ਗੁਰਬਾਣੀ ਦੇ ਉਪਦੇਸ਼ ਵੀ ਸਾਂਝੇ ਕੀਤੇ ਗਏ ਅਤੇ ਸਮਾਜ ਨੂੰ ਧੀ ਬਚਾਓ–ਧੀ ਪੜ੍ਹਾਓ ਦਾ ਸੰਦੇਸ਼ ਦਿੱਤਾ ਗਿਆ।

ਸਰਦਾਰ ਮਨਜੀਤ ਸਿੰਘ ਟੀਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਆਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਸਨਮਾਨ, ਸਿੱਖਿਆ ਅਤੇ ਸਮਾਨ ਅਧਿਕਾਰ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਨੇ “ਤੇਰਾ ਤੇਰਾ ਹੱਟੀ” ਵੱਲੋਂ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਭਾਵਨਾਤਮਕ ਅਤੇ ਸਮਾਜਿਕ ਸਮਾਗਮ ਵਿੱਚ ਐਡਵੋਕੇਟ ਅਮਿਤ ਸੰਧਾ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਮਨਦੀਪ ਕੌਰ, ਤਰਵਿੰਦਰ ਸਿੰਘ, ਜਤਿੰਦਰ ਕਪੂਰ, ਸੁਰਿੰਦਰ ਸ਼ਰਮਾ ਸਮੇਤ ਹੋਰ ਕਈ ਗਣਮਾਨਯੋਗ ਸਖਸ਼ੀਅਤਾਂ ਹਾਜ਼ਰ ਰਹੀਆਂ। ਸਭ ਨੇ ਮਿਲ ਕੇ ਧੀਆਂ ਦੀ ਲੋਹੜੀ ਮਨਾਈ ਅਤੇ ਸਮਾਜ ਵਿੱਚ ਧੀਆਂ ਪ੍ਰਤੀ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।

ਇਹ ਸਮਾਗਮ ਨਾ ਸਿਰਫ਼ ਧੀਆਂ ਲਈ ਖੁਸ਼ੀ ਦਾ ਮੌਕਾ ਬਣਿਆ, ਸਗੋਂ ਸਮਾਜ ਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ, ਸੇਵਾ ਅਤੇ ਸਾਂਝ ਦੇ ਮਹਾਨ ਸੁਨੇਹੇ ਨਾਲ ਜੋੜਨ ਵਾਲਾ ਯਾਦਗਾਰ ਉਪਰਾਲਾ ਸਾਬਤ ਹੋਇਆ।