Business Khas

You are currently viewing ਸ੍ਰੋਮਣੀ ਅਕਾਲੀ ਦਲ ਦੀ ਪਲੇਠੀ ਮੀਟਿੰਗ ਮੂਲ ਮੰਤਰ ਦੇ ਪਾਠ ਨਾਲ ਸੁਰੂ ਹੋਈ।

ਸ੍ਰੋਮਣੀ ਅਕਾਲੀ ਦਲ ਦੀ ਪਲੇਠੀ ਮੀਟਿੰਗ ਮੂਲ ਮੰਤਰ ਦੇ ਪਾਠ ਨਾਲ ਸੁਰੂ ਹੋਈ।

ਚੰੜੀਗੜ, ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਲੇਠੀ ਮੀਟਿੰਗ ਚੰਡੀਗੜ੍ਹ ਸਥਿਤ ਬਣੇ ਨਵੇਂ ਪਾਰਟੀ ਦਫਤਰ ਵਿਖੇ ਹੋਈ। ਅੱਜ ਸਵੇਰੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਓਟ ਆਸਰੇ ਲੈਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਅੱਜ ਦੀ ਮੀਟਿੰਗ ਵਿੱਚ ਜਿੱਥੇ ਪੰਜਾਬ ਦੇ ਤਾਜ਼ਾ ਹਾਲਤਾਂ ਤੇ ਚਰਚਾ ਹੋਈ ਉਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਐਸਜੀਪੀਸੀ ਚੋਣਾਂ ਨਾ ਕਰਵਾਉਣਾ ,ਕਿਸਾਨੀ ਮਸਲੇ ਹੱਲ ਨਾ ਕਰਨਾ, ਉਦਯੋਗਾਂ ਪ੍ਰਤੀ ਸੁਹਿਰਦ ਨਾ ਹੋਣਾ, ਆਰਡੀਐੱਫ ਰੋਕਣਾ, ਸੜਕੀ ਪ੍ਰੋਜੈਕਟਾਂ ਨੂੰ ਰੱਦ ਕਰਨਾ ਅਤੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਸਮੇਤ ਕਈ ਅਹਿਮ ਮੁੱਦਿਆਂ ਤੇ ਚਿੰਤਾ ਜਾਹਿਰ ਕੀਤੀ।

ਇਸ ਦੇ ਨਾਲ ਹੀ ਅੱਜ ਦੀ ਪਲੇਠੀ ਮੀਟਿੰਗ ਵਿੱਚ ਅਗਾਮੀ ਐਸਜੀਪੀਸੀ ਚੋਣਾਂ ਅਤੇ ਪਾਰਟੀ ਨਾਲ ਜੁੜੇ ਹੋਰ ਕਾਨੂੰਨੀ ਅੜਚਨਾਂ ਲਈ ਜਸਟਿਸ ਨਿਰਮਲ ਸਿੰਘ ਦੀ ਡਿਊਟੀ ਲਗਾਈ ਗਈ ਹੈ। ਜਸਟਿਸ ਨਿਰਮਲ ਸਿੰਘ ਆਪਣੀ ਲੀਗਲ ਟੀਮ ਨਾਲ ਜੁੜ ਕੇ ਐਸਜੀਪੀਸੀ ਚੋਣਾਂ ਲਈ ਜਾਰੀ ਅਦਾਲਤੀ ਪ੍ਰਕਿਰਿਆ ਨੂੰ ਵੇਖਣਗੇ। ਇਸ ਦੇ ਨਾਲ ਪਾਰਟੀ ਨਾਲ ਸਬੰਧਿਤ ਹੋਰ ਕਾਨੂੰਨੀ ਅੜਚਨਾਂ ਲਈ ਵੀ ਲੀਗਲ ਸੈੱਲ ਨੂੰ ਵੇਖਣਗੇ।

ਅੱਜ ਦੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਨੇ ਪੰਜਾਬ ਦੀ ਤਰੱਕੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਏ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਓਹ ਆਪਣੀ ਮਾਂ ਪਾਰਟੀ ਲਈ ਕੰਮ ਕਰਨ ਲਈ ਅੱਗੇ ਆਉਣ।

20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਜੀ ਦੀ ਬਰਸੀ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਮੀਡੀਆ ਵੱਲੋਂ ਪੁੱਛੇ ਸਵਾਲਾਂ ਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਜਵਾਬ ਵਿੱਚ ਕਿਹਾ ਕਿ, ਵੱਖਰਾ ਚੁੱਲ੍ਹਾ ਅਸੀਂ ਨਹੀਂ ਬਲਕਿ ਭਗੌੜਾ ਦਲ ਨੇ ਹੁਕਮਨਾਮਾ ਨਾਲ ਮੰਨ ਕੇ ਜਾਰੀ ਰੱਖਿਆ,ਭਗੌੜਾ ਦਲ ਨੇ ਭਰਤੀ ਕਮੇਟੀ ਨੂੰ ਮਾਨਤਾ ਨਾ ਦੇਕੇ ਆਪਣੇ ਚੁੱਲ੍ਹੇ ਤੇ ਸਿਆਸੀ ਰੋਟੀਆਂ ਸੇਕਣੀਆਂ । ਅੱਜ ਦੀ ਮੀਟਿੰਗ ਵਿੱਚ ਜੱਥੇਦਾਰ ਇਕਬਾਲ ਸਿੰਘ ਝੂੰਦਾਂ,ਜੱਥੇਦਾਰ ਸੰਤਾ ਸਿੰਘ ਉਮੈਦਪੁਰੀ,ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ,ਭਾਈ ਗੋਬਿੰਦ ਸਿੰਘ ਲੌਂਗੋਵਾਲ,ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ,ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਦਰਸ਼ਨ ਸਿੰਘ ਸ਼ਿਵਾਲਿਕ,ਰਣਜੀਤ ਸਿੰਘ ਛੱਜਲਵੰਡੀ,ਸੁਖਵਿੰਦਰ ਸਿੰਘ ਔਲਖ, ਅਜੇਪਾਲ ਸਿੰਘ ਮੀਰਾਂਕੋਟ,ਚਰਨਜੀਤ ਸਿੰਘ ਬਰਾੜ,ਬਰਜਿੰਦਰ ਸਿੰਘ ਬਰਾੜ, ਕਰਨ ਸਿੰਘ ਡੀਟੀਓ,ਅਜੇਪਾਲ ਸਿੰਘ ਬਰਾੜ,ਕਰਨੈਲ ਸਿੰਘ ਪੀਮੁਹੰਮਦ,ਤੇਜਿੰਦਰ ਸਿੰਘ ਪੰਨੂ,ਤੇਜਿੰਦਰ ਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਅਤੇ ਗੁਰਜੀਤ ਸਿੰਘ ਤਲਵੰਡੀ ਹਾਜ਼ਰ ਸਨ।