Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਪਹਿਲੀ ਤਨਖਾਹ ਲੋੜਵੰਦਾ ਦੀ ਸੇਵਾ ਲਈ ਕਿਤੀ ਆਖਰੀ ਉਮੀਦ ਨੂੰ ਦਾਣ 

ਪਹਿਲੀ ਤਨਖਾਹ ਲੋੜਵੰਦਾ ਦੀ ਸੇਵਾ ਲਈ ਕਿਤੀ ਆਖਰੀ ਉਮੀਦ ਨੂੰ ਦਾਣ 

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਅਤੁੱਟ ਲੰਗਰਾਂ ਦੀ ਅਤੇ ਸੇਵਾ ਅਤੇ ਲੋੜਵੰਦਾ ਲਈ ਨਵੇਂ ਕੱਪੜੇ ਦੇ ਸਟੋਰ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਹਾਜਰੀ ਭਰੀ ਗਈ। ਅਤੇ ਸੰਸਥਾ ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੰਸਥਾਂ ਨਾਲ ਮੋਢੇ ਨਾਲ ਮੋਢਾ ਜੋੜ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਰਾਜਨੀਤੀ, ਧਰਮ ਤੋਂ ਉਪਰ ਉੱਠ ਕੇ ਇੱਕ ਜੁੱਟ ਹੋਣ ਦਾ ਦਾਅਵਾ ਕੀਤਾ ਗਿਆ।

ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਓਹਨਾਂ ਦੀ ਸੰਸਥਾ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ 11 ਰੁੱਪਏ ਵਿਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਚਲਾਈ ਜਾ ਰਹੀ ਹੈ ਓਸੇ ਤਰ੍ਹਾਂ ਵੱਖ਼ ਵੱਖ ਸ਼ਹਿਰਾਂ ਵਿੱਚ ਸਟੋਰ ਖੋਲ੍ਹ ਕੇ 11 ਰੁੱਪਏ ਵਿੱਚ ਲੋੜਵੰਦਾ ਦੀ ਸੇਵਾ ਨੂੰ ਅੱਗੇ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਸੰਸਥਾ ਵੱਲੋਂ ਬੇਘਰ, ਬੇਸਹਾਰਾ, ਮੰਦਬੁੱਧੀ ਜੀਆਂ ਲਈ ਮਾਸਟਰ ਧਰਮਪਾਲ ਆਖਰੀ ਸਹਾਰਾ ਸੇਵਾ ਘਰ ਬਣਾਇਆ ਜਾ ਰਿਹਾ ਹੈ। ਜਿੱਸ ਦੀ ਫ਼ਰਵਰੀ 2025 ਨੂੰ ਸ਼ੁਰੂਆਤ ਕੀਤੀ ਜਾ ਰਹੀ ਹੈ

ਇਸ ਮੌਕੇ ਤੇ ਕੌਂਸਲਰ ਨਵਦੀਪ ਜਰੇਵਾਲ ਨੇਹਾ ਜਰੇਵਾਲ਼, ਕੌਂਸਲਰ ਤਲਵਿੰਦਰ ਸੋਈ, ਕੌਂਸਲਰ ਸੌਰਵ ਸੇਠ, ਕੌਂਸਲਰ ਮੁਕੇਸ਼ ਸੇਠੀ, ਯੋਗੇਸ਼ ਮਲਹੌਤਰਾ, ਸਮਾਜ ਸੇਵੀ ਸਾਹਿਲ ਸਹਿਦੇਵ, ਸਮਾਜ ਸੇਵੀ ਪਰਵੀਨ ਅਬਰੋਲ, ਬੱਬੂ ਬਜਾਜ, ਬੰਟੀ ਪ੍ਰੋਪਰਟੀ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਸਮੀਤ ਸਿੰਘ, ਸੁਖਵੰਸ ਸਿੰਘ, ਯਾਦਵਿੰਦਰ ਸਿੰਘ ਰਾਣਾ, ਦੀਪਕ ਰਾਜਪਾਲ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਰੀਚੀ ਭਾਟੀਆ, ਗੁਰਚਰਨ ਸਿੰਘ, ਵਿਜੇ ਅਰੋੜਾ, ਰੋਹਿਤ ਕੁਮਾਰ ਅਮਨਦੀਪ ਸਿੰਘ, ਕਮਲਦੀਪ ਸਿੰਘ ਗੁੰਬਰ, ਸੰਦੀਪ ਯਾਦਵ, ਸੰਜੀਵ ਲੱਕੀ, ਅਵਤਾਰ ਸਿੰਘ ਰੋਕੀ, ਮਨੀ, ਪ੍ਰਕਾਸ਼ ਕੋਰ, ਪਰਮਜੀਤ ਕੌਰ, ਅਮਰਪ੍ਰੀਤ ਕੋਰ, ਗੁਰਵਿੰਦਰ ਕੌਰ, ਸਰੀਨਾ ਦੀਵਾਨ, ਅਤੇ ਬਹੂਤ ਸਾਰੇ ਵੀਰਾਂ ਭੈਣਾਂ ਵੱਲੋ ਹਾਜਰੀ ਭਰ ਲੰਗਰਾਂ ਦੀ ਸੇਵਾ ਨਿਭਾਈ ਗਈ।