Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ ਤਾਂ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪਰਿਵਾਰ ਲਈ ਵਰਦਾਨ

ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ ਤਾਂ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪਰਿਵਾਰ ਲਈ ਵਰਦਾਨ

ਜ਼ਿੰਵਿੱਚ ਕੁਝ ਪਦਗੀ ਲ ਅਜਿਹੇ ਆਉਂਦੇ ਹਨ ਜਦੋਂ ਸਮਾਂ ਸਿਰਫ਼ ਹੌਲੀ ਨਹੀਂ ਚਲਦਾ ਬਲਕਿ ਠਹਿਰ ਹੀ ਜਾਂਦਾ ਹੈ। 62 ਸਾਲਾ ਭੂਰ ਕੌਰ ਦੇ ਜੀਵਨ ਵਿੱਚ ਵੀ ਅਜਿਹਾ ਹੀ ਇੱਕ ਪਲ ਆਇਆ ਤੇ ਉਹ ਵੀ ਬਿਨਾਂ ਕਿਸੇ ਚੇਤਵਾਨੀ ਤੋਂ। ਪਿਛਲੇ 15–16 ਸਾਲਾਂ ਤੋਂ ਉਹ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੀ ਸੀ। ਇਹ ਬੀਮਾਰੀ ਭੂਰ ਕੌਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ।

ਦਵਾਈਆਂ, ਜਾਂਚ, ਸਾਵਧਾਨੀਆਂ—ਉਸ ਲਈ ਆਮ ਜਿਹਾ ਰੁਟੀਨ ਹੋ ਗਿਆ ਸੀ। ਪਰ ਇੱਕ ਦਿਨ ਅਚਾਨਕ ਉਸ ਦਾ ਸ਼ਰੀਰ ਕੰਮ ਕਰਨਾ ਬੰਦ ਕਰ ਗਿਆ। ਬਲੱਡ ਸ਼ੂਗਰ ਅਚਾਨਕ 550 ਐਮਜੀ/ਡੀਐਲ ਤੱਕ ਪਹੁੰਚ ਗਿਆ। ਕੁਝ ਹੀ ਪਲਾਂ ਵਿੱਚ ਉਹ ਡਿੱਗ ਪਈ ਤੇ ਬੇਹੋਸ਼ ਹੋ ਗਈ। ਉਹ ਜੀਵਨ ਲਈ ਸੰਘਰਸ਼ ਕਰ ਰਹੀ ਸੀ ।

ਉਸ ਦੇ ਪਰਿਵਾਰ ਕੋਲ ਸੋਚਣ ਦਾ ਸਮਾਂ ਨਹੀਂ ਸੀ। ਸਿਰਫ਼ ਫੌਰੀ ਕਦਮ ਚੁੱਕਣਾ ਹੀ ਲਾਜ਼ਮੀ ਬਣ ਗਿਆ ਸੀ। ਉਸ ਦੀ ਨੂੰਹ ਪਰਮਜੀਤ ਕਹਿੰਦੀ ਹੈ, “ਅਸੀਂ ਭੱਜ-ਨੱਸ ਰਹੇ ਸੀ ਅਤੇ ਅਰਦਾਸਾਂ ਕਰ ਰਹੇ ਸੀ। ਸੋਚਣ ਦੀ ਹਾਲਤ ਨਹੀਂ ਸੀ, ਸਿਰਫ਼ ਘਬਰਾਹਟ ਸੀ।”ਉਹਨਾਂ ਦਾ ਪੁੱਤਰ ਹਰਪਾਲ, ਜੋ ਗੁਰਦੁਆਰੇ ਵਿੱਚ ਪਾਠੀ ਹੈ ਅਤੇ ਪੂਰੀ ਸ਼ਰਧਾ ਨਾਲ ਸੇਵਾ ਕਰਦਾ ਹੈ, ਲਈ ਉਹ ਪਲ ਕਿਸੇ ਬੁਰੇ ਸੁਪਨੇ ਵਰਗਾ ਸੀ; ਜਿਵੇਂ ਉਸਦੀ ਆਸਥਾ ਹੀ ਸਭ ਤੋਂ ਵੱਡੇ ਇਮਤਿਹਾਨ ਵਿੱਚੋਂ ਲੰਘ ਰਹੀ ਹੋਵੇ।