Business Khas

ਅਜਨਾਲਾ ਨੇੜੇ ਮੀਂਹ ਕਾਰਨ ਸਕੂਲ ਬੱਸ ਪਲਟੀ

ਅਜਨਾਲਾ ਨੇੜੇ ਮੀਂਹ ਕਾਰਨ ਸਕੂਲ ਬੱਸ ਪਲਟ ਗਈ। ਇਸ ਕਾਰਨ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਰਾਜੀਆਂ ਨਜ਼ਦੀਕ ਅਚਾਨਕ ਇਹ ਸਕੂਲ ਬੱਸ ਪਲਟੀ ਹੈ।ਜਿਸ ਕਾਰਨ ਬੱਸ ਵਿਚ ਸਵਾਰ ਇਕ ਮਹਿਲਾ ਅਤੇ ਕੁਝ ਸਕੂਲੀ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਬੱਸ ਪਲਟਣ ਦੀ ਸੂਚਨਾ ਮਿਲਦਿਆਂ ਹੀ ਮੌਕੇ ਉਤੇ ਪਹੁੰਚੇ ਸਥਾਨਕ ਲੋਕਾਂ ਵੱਲੋਂ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ।