Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਅੰਬੇਡਕਰਾਈਟ ਲੀਗਲ ਫੋਰਮ ਵੱਲੋ ਕਿਸਾਨਾ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ

ਅੰਬੇਡਕਰਾਈਟ ਲੀਗਲ ਫੋਰਮ ਵੱਲੋ ਕਿਸਾਨਾ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ

ਜਲੰਧਰ, ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਦੇ ਮੈਂਬਰਾਂ ਵੱਲੋਂ ਕਿਸਾਨਾ ਵੱਲੋਂ ਕੀਤੇ ਭਾਰਤ ਬੰਦ ਦੀ ਕਾਲ ਦਾ ਜੋਰਦਾਰ ਸਮਰਥਨ ਕੀਤਾ ਗਿਆ। ਇਸ ਮੌਕੇ ਤੇ ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ) ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਰਾਜ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾ ਨੂੰ ਪੰਜਾਬ ਦੇ ਵੱਖ-ਵੱਖ ਬਾਰਡਰਾਂ ਤੋਂ ਦਿੱਲੀ ਜਾਣ ਤੋਂ ਰੋਕਣ ਲਈ ਅਣਮਨੁੱਖੀ ਤਰੀਕੇਆਂ ਨਾਲ ਰੋਕਿਆ ਜਾ ਰਿਹਾ ਹੈ।ਹਰਿਆਣਾ ਰਾਜ ਸਰਕਾਰ ਬਾਰਡਰਾਂ ਤੇ ਲੋਹੇ ਦੇ ਕਿੱਲ, ਤੇ ਸੀਮੇਂਟ ਦੇ ਪੱਕੇ ਬੈਰੀਕੇਡ ਅਤੇ ਸੜਕਾਂ ਤੇ ਘੱਗਰ ਨਦੀ ਵਿੱਚ ਵੱਡੇ- ਵੱਡੇ ਖੱਡੇ ਪੱਟ ਕੇ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਕ ਅਤੇ ਗੈਰ-ਜਮਹੂਰੀ ਕੰਮ ਕਰ ਰਹੀ ਹੈ। ਐਡਵੋਕੇਟ ਸੰਨੀ ਕੌਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਜੋਕਿ ਭਾਰਤ ਦੇ ਨਾਗਰਿਕ ਹਨ, ਉਹਨਾ ਨੂੰ ਭਾਰਤ ਦਾ ਸੰਵਿਧਾਨ ਪੂਰਾ ਹੱਕ ਦਿੰਦਾ ਹੈ ਕਿ ਉਹ ਭਾਰਤ ਵਿੱਚ ਕਿਸੇ ਵੀ ਥਾਂ ਤੇ ਜਾਕੇ ਆਪਣੀ ਗੱਲ ਲੋਕਤਾਂਤਰਿਕ ਤਰੀਕੇ ਨਾਲ ਕਰ ਸਕਦੇ ਹਨ। ਕੇਂਦਰ ਅਤੇ ਖੱਟੜ ਸਰਕਾਰ ਉਹਨਾ ਦਾ ਇਹ ਅਧਿਕਾਰ ਖੋਹ ਰਹੀ ਹੈ। ਐਡਵੋਕੇਟ ਬਲਦੇਵ ਪ੍ਰਕਾਸ਼ ਰੱਲ੍ਹ (ਸਾਬਕਾ ਪ੍ਰਧਾਨ,ਡੀ.ਬੀ.ਏ.ਜਲੰਧਰ) ਨੇ ਵੀ ਕਿਹਾ ਕਿ ਪੰਜਾਬ ਦੇ ਕਿਸਾਨਾ ਤੇ ਕੇਂਦਰ ਅਤੇ ਖੱਟੜ ਸਰਕਾਰ ਅਣਮਨੁੱਖੀ ਤਰੀਕੇਆਂ ਨਾਲ ਅੱਤਿਆਚਾਰ ਕਰ ਰਹੀ ਹੈ। ਇਸ ਮੋਕੇ ਤੇ ਐਡਵੋਕੇਟ ਮਧੁ ਰਚਨਾ ਨੇ ਕਿਹਾ ਕਿ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾ ਤੇ ਜੋ ਕਿ ਨਿਹੱਥੇ ਲੋਕਤਾਂਤ੍ਰਿਕ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਨ, ਤੇ ਰਬੜ ਦੀਆਂ ਗੋਲੀਆਂ ਚਲਾ ਕੇ, ਜਹਰੀਲੇ ਅੱਥਰੂ ਗੈਸ ਦੇ ਗੋਲੇ ਚਲਾ ਕੇ ਪੰਜਾਬ ਦੇ ਕਿਸਾਨਾ ਨੂੰ ਭੜਕਾ ਰਹੇ ਹਨ। ਫੋਰਮ ਦੇ ਬਾਕੀ ਮੈਂਬਰਾਂ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਅਜਿਹਾ ਕੰਮ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਲਈ ਇੱਕ ਵੱਡਾ ਖਤਰਾ ਹੈ ਅਤੇ ਇਹ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾ ਦੀਆਂ ਸਾਰੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ।

ਇਸ ਮੋਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੋਜੂਦ ਸਨ:-
ਰਾਜੂ ਅੰਬੇਡਕਰ (ਜ.ਸਕੱਤਰ), ਸੰਨੀ ਕੌਲ, ਸਤਪਾਲ ਵਿਰਦੀ, ਮਧੂ ਰਚਨਾ, ਕਰਨ ਖੁੱਲਰ, ਬਲਦੇਵ ਪ੍ਰਕਾਸ਼ ਰੱਲ੍ਹ, ਪਵਨ ਵਿਰਦੀ, ਕੁਲਦੀਪ ਭੱਟੀ, ਜਗਜੀਵਨ ਰਾਮ, ਅੰਜਲੀ ਵਿਰਦੀ, ਰੂਬਲ, ਸੀਮਾ ਨੈਯਰ, ਕਿਰਨ, ਦੀਕਸ਼ਾਂ ਸਾਂਪਲਾ ਅਤੇ ਹੋਰ ਮੌਜੂਦ ਸਨ।