Business Khas

Latest news
ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ

ਕੇ.ਐਮ.ਵੀ. ਦੁਆਰਾ ਅਮਰ ਜੋਤੀ ਸਮਾਗਮ ਸਫਲਤਾਪੂਰਵਕ ਆਯੋਜਿਤ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਅਮਰਜੋਤੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ ਕਰਵਾਇਆ ਗਿਆ। ਅਕਾਦਮਿਕ ਸੈਸ਼ਨ 2022-23 ਵਿਦਿਆਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਆਸ਼ੀਰਵਾਦ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣ ਦੇ ਮਕਸਦ ਨਾਲ ਆਯੋਜਿਤ ਇਸ ਪ੍ਰੋਗਰਾਮ ਦੇ ਵਿੱਚ ਡਾ. ਸੁਸ਼ਮਾ ਚਾਵਲਾ,ਵਾਇਸ ਪ੍ਰੈਜ਼ੀਡੈਂਟ, ਕੇ.ਐੱਮ.ਵੀ. ਮੈਨੇਜਿੰਗ ਕਮੇਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸ੍ਰੀਮਤੀ ਸੁਸ਼ੀਲਾ ਭਗਤ, ਮੈਂਬਰ, ਕੇ.ਐਮ.ਵੀ. ਮੈਨਜਿੰਗ ਕਮੇਟੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ , ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੇ ਮਾਣਯੋਗ ਮੈਂਬਰ ਡਾ. ਦੀਪਾਲੀ ਲੂਥਰ, ਸ੍ਰੀਮਤੀ ਸ਼ਿਵ ਮਿੱਤਲ ਅਤੇ ਡਾ.ਐਸ.ਪੀ. ਗੁਪਤਾ ਨੇ ਵੀ ਉਚੇਚੇ ਤੌਰ ‘ਤੇ ਆਪਣੀ ਹਾਜ਼ਰੀ ਲਗਵਾਈ। ਪ੍ਰੋਗਰਾਮ ਦੇ ਵਿੱਚ ਹਾਜ਼ਰ ਸਮੂਹ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਅਮਰਜੋਤੀ ਦੇ ਪਾਵਨ ਅਤੇ ਪਰੰਪਰਾਗਤ ਸਮਾਗਮ ਦੇ ਮਹੱਤਵ ਬਾਰੇ ਸਮਝਾਉਂਦੇ ਹੋਏ ਕੰਨਿਆ ਮਹਾਂਵਿਦਿਆਲਾ ਤੋਂ ਪ੍ਰਾਪਤ ਸਿੱਖਿਆ, ਜੀਵਨ-ਜਾਚ, ਨੈਤਿਕ ਕਦਰਾਂ ਕੀਮਤਾਂ, ਆਤਮ ਵਿਸ਼ਵਾਸ ਆਦਿ ਦੇ ਨਾਲ ਭਵਿੱਖ ਵਿੱਚ ਸਫ਼ਲਤਾ ਦੀਆਂ ਸਿਖਰਾਂ ਛੂਹਣ ਦੀ ਕਾਮਨਾ ਕੀਤੀ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਆਟੋਨਾਮਸ ਦਰਜੇ ਦੇ ਅੰਤਰਗਤ ਸਿੱਖਿਆ ਪ੍ਰਣਾਲੀ ਵਿੱਚ ਲਿਆਂਦੇ ਜਾ ਰਹੇ ਲੋੜੀਂਦੇ ਸੁਧਾਰਾਂ, ਹੁਨਰ ਨੂੰ ਵਿਕਸਿਤ ਕਰਦੀ ਹੋਈ ਸਿੱਖਿਆ, ਇੱਕੀਵੀਂ ਸਦੀ ਦੀਆਂ ਰੁਜ਼ਗਾਰ ਪ੍ਰਾਪਤੀ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਅਪਗਰੇਡ ਕੀਤੇ ਜਾ ਰਹੇ ਸਿਲੇਬਸ ਆਦਿ ਜਿਹੇ ਪ੍ਰਗਤੀਸ਼ੀਲ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਫਲਤਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਕੰਨਿਆ ਮਹਾਂ ਵਿਦਿਆਲਾ ਦੀ ਸੰਪੂਰਨ ਟੀਮ ਸਹੀ ਦਿਸ਼ਾ ਵਿੱਚ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਆਪਣੇ ਦੇਸ਼ ਦੇ ਬੱਚਿਆਂ ਦੇ ਲਈ ਉੱਚ ਸਿੱਖਿਆ ਨੂੰ ਗਲੋਬਲ ਸਟੈਂਡਰਡਸ ਤਕ ਲੈ ਕੇ ਜਾਣ ਲਈ ਨਿਰੰਤਰ ਯਤਨਸ਼ੀਲ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਸ਼ਮਾ ਚਾਵਲਾ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਵਿਦਿਆਰਥਣਾਂ ਨੂੰ ਕੰਨਿਆ ਮਹਾਂ ਵਿਦਿਆਲਿਆ ਜਿਹੀ ਇਤਿਹਾਸਕ ਸੰਸਥਾ ਤੋਂ ਵਿੱਦਿਆ ਮੁਕੰਮਲ ਕਰਨ ਲਈ ਮੁਬਾਰਕਬਾਦ ਦਿੰਦੇ ਹੋਏ ਇੱਥੋਂ ਮਿਲੀ ਜੀਵਨ ਸੇਧ ਅਨੁਸਾਰ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ। ਹਰੇਕ ਖੇਤਰ ਵਿੱਚ ਮਹਿਲਾਵਾਂ ਦੀ ਬਰਾਬਰੀ ਅਤੇ ਯੋਗਤਾ ਨੂੰ ਮੰਨਦੇ ਹੋਏ ਉਨ੍ਹਾਂ ਕੰਨਿਆ ਮਹਾਂ ਵਿਦਿਆਲਾ ਦੁਆਰਾ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ ਲਈ ਕੀਤੇ ਜਾਂਦੇ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥਣਾਂ ਦੇ ਲਈ ਸੱਚਮੁੱਚ ਹੀ ਇਹ ਗੌਰਵ ਦਾ ਵਿਸ਼ਾ ਹੈ ਕਿ ਉਹ ਇਸ ਮਹਾਨ ਸੰਸਥਾ ਤੋਂ ਆਪਣੀ ਪੜ੍ਹਾਈ ਮੁਕੰਮਲ ਕਰ ਰਹੀਆਂ ਹਨ। ਸ੍ਰੀਮਤੀ ਸ਼ੁਸ਼ੀਲਾ ਭਗਤ ਨੇ ਵੀ ਵਿਦਾ ਲੈ ਰਹੀਆਂ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਜੀਵਨ ਵਿੱਚ ਸਦਾ ਮਿਹਨਤ, ਲਗਨ, ਇਮਾਨਦਾਰੀ ਅਤੇ ਆਤਮ ਵਿਸ਼ਵਾਸ ਨਾਲ ਅੱਗੇ ਹੀ ਅੱਗੇ ਵੱਧ ਕੇ ਨਿਰਧਾਰਿਤ ਟੀਚਿਆਂ ਨੂੰ ਸਰ ਕਰਨ ਲਈ ਪ੍ਰੇਰਿਤ ਕੀਤਾ। ਅਮਰ ਜੋਤੀ ਦੇ ਪਾਵਨ ਗੀਤਾਂ ਜਯ ਜਯ ਜਨਨੀ ਅਤੇ ਨਮੋ ਦੇਵ ਭੂਮੀ ਨਮਸਤੇ- ਨਮਸਤੇ ਦੀਆਂ ਧੁਨਾਂ ਵਿੱਚ ਸਮੂਹ ਵਿਦਿਆਰਥਣਾਂ ਵੱਲੋਂ ਆਂਚਲ , ਜਸਪਿੰਦਰ ਕੌਰ, ਕੋਮਲ ਨੇ ਕੰਨਿਆ ਮਹਾਂ ਵਿਦਿਆਲਾ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇੱਥੇ ਬਿਤਾਏ ਹੋਏ ਸਮੇਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਦੱਸਿਆ। ਪ੍ਰੋਗਰਾਮ ਦੌਰਾਨ ਸ੍ਰੀਮਤੀ ਸਾਧਨਾ ਟੰਡਨ , ਮੁਖੀ, ਜੁਲੋਜੀ ਵਿਭਾਗ ਅਤੇ ਡਾ਼ ਇਕਬਾਲ ਕੌਰ, ਮੁਖੀ, ਪੰਜਾਬੀ ਵਿਭਾਗ ਨੂੰ ਵਿਦਿਆਲਾ ਦੁਆਰਾ ਉਨ੍ਹਾਂ ਦੁਆਰਾ ਨਿਸ਼ਠਾ ਅਤੇ ਸੇਵਾ ਭਾਵ ਆਪਣਾ ਕਾਰਜਕਾਲ ਪੂਰਾ ਕਰਦੇ ਹੋਏ ਸੇਵਾ ਮੁਕਤੀ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਅਕਾਦਮਿਕ ਸੈਸ਼ਨ ਦੌਰਾਨ ਮੌਰਲ ਐਜੂਕੇਸ਼ਨ ਦੀਆਂ ਵਿਸ਼ੇਸ਼ ਕਲਾਸਾਂ ਲੈਣ ਵਾਲੇ ਸਮੂਹ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਅੰਤ ਵਿੱਚ ਮੈਡਮ ਪ੍ਰਿੰਸੀਪਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਸ਼ਾਲਿਨੀ ਗੁਲ੍ਹਾਟੀ, ਡਾ. ਪੂਨਮ ਸ਼ਰਮਾ ਅਤੇ ਸਮੂਹ ਆਯੋਜਕ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।