ਜਲੰਧਰ, (ਸੰਜੇ ਸ਼ਰਮਾ)-ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਸਟੂਡੈਂਟ ਵੈਲਫੇਅਰ ਵਿਭਾਗ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਇੰਗਲਿਸ਼ ਅਤੇ ਪੋਸਟ ਗ੍ਰੈਜੂਏਟ ਡਿਪਾਰਟਮੇਂਟ ਆਫ ਜਰਨਲਿਜ਼ਮਐਂਡ ਮਾਸ ਕਮਿਊਨਿਕੇਸ਼ਨ ਵੱਲੋਂ ਸਾਂਝੇ ਤੌਰ ‘ਤੇ ਮਹਿਲਾ ਸਸ਼ਕਤੀਕਰਨ, ਵੂਮੈਨ ਹੈਲਪਲਾਈਨ ਨੰਬਰ ਅਤੇ ਸਾਈਬਰ ਕ੍ਰਾਈਮ ਦੀ ਰੋਕਥਾਮ ਵਿਸ਼ੇ ‘ਤੇ ਆਧਾਰਿਤ ਜਾਗਰੂਕਤਾ ਸੈਮੀਨਾਰ ਪੁਲਿਸ ਕਮਿਸ਼ਨਰੇਟ, ਜਲੰਧਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਦਮਨਬੀਰ ਸਿੰਘ ਪੀ.ਪੀ.ਐਸ., ਏ.ਸੀ.ਪੀ. ਉੱਤਰੀ, ਪੁਲਿਸ ਕਮਿਸ਼ਨਰੇਟ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇੰਸਪੈਕਟਰ ਗੁਰਦੀਪ ਲਾਲ, ਇੰਚਾਰਜ, ਜ਼ਿਲ੍ਹਾ ਸਾਂਝ ਕੇਂਦਰ, ਇੰਸਪੈਕਟਰ ਸੰਜੀਵ ਕੁਮਾਰ ਭਨੋਟ, ਇੰਚਾਰਜ, ਸਬ-ਡਵੀਜ਼ਨ ਕੇਂਦਰੀ ਅਤੇ ਉੱਤਰੀ ਸਾਂਝ ਕੇਂਦਰ, ਜਲੰਧਰ, ਸ੍ਰੀ ਰਘੁਬੀਰ ਸਿੰਘ, ਇੰਚਾਰਜ, ਸਾਈਬਰ ਕਰਾਈਮ ਸੈੱਲ, ਕਮਿਸ਼ਨਰੇਟ, ਜਲੰਧਰ ਅਤੇ ਸ੍ਰੀਮਤੀ ਪ੍ਰਵੀਨ ਅਬਰੋਲ, ਪ੍ਰਧਾਨ, ਦਿਵਿਆ ਦ੍ਰਿਸ਼ਟੀ ਐਨ.ਜੀ.ਓ. ਦੇ ਨਾਲ ਵੱਖ-ਵੱਖ ਅਹਿਮ ਸ਼ਖਸੀਅਤਾਂ ਮੌਜੂਦ ਸਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਸ ਸਮੇਂ ਅੰਤਰਰਾਸ਼ਟਰੀ ਪੱਧਰ ‘ਤੇ ਔਰਤਾਂ ਦੀ ਹਾਲਤ ਸੰਤੋਸ਼ਜਨਕ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਦਮਨਬੀਰ ਸਿੰਘ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਔਰਤਾਂ ਦੇ ਸਸ਼ਕਤੀਕਰਨ, ਲਿੰਗ ਸਮਾਨਤਾ, ਸਿੱਖਿਆ ਅਤੇ ਸਮਾਜ ਵਿੱਚ ਔਰਤਾਂ ਲਈ ਰੁਜ਼ਗਾਰ ਦੇ ਬਰਾਬਰ ਮੌਕਿਆਂ ਆਦਿ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਆਪਣੇ ਤੱਥਾਂ ਨੂੰ ਉਦਾਹਰਣਾਂ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਸੰਬੋਧਨ ਕਰਦਿਆਂ ਸ. ਰਘੁਬੀਰ ਸਿੰਘ ਨੇ ਦਿਨੋਂ-ਦਿਨ ਵੱਧ ਰਹੇ ਸਾਈਬਰ ਕ੍ਰਾਈਮ ਅਤੇ ਵੱਖ-ਵੱਖ ਆਨਲਾਈਨ ਧੋਖਾਧੜੀ, ਜਾਅਲੀ ਫ਼ੋਨ ਕਾਲਾਂ ਆਦਿ ਤੋਂ ਸਮਾਜ ਨੂੰ ਹੋ ਰਹੇ ਨੁਕਸਾਨ ਬਾਰੇ ਸਾਰਿਆਂ ਨੂੰ ਜਾਗਰੂਕ ਕਰਦਿਆਂ ਇਸ ਦੀ ਰੋਕਥਾਮ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਸ਼੍ਰੀਮਤੀ ਪਰਵੀਨ ਅਬਰੋਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਸਕਾਰਾਤਮਕ ਸੋਚ ਅਤੇ ਆਤਮ-ਵਿਸ਼ਵਾਸ ਰੱਖ ਕੇ ਅੱਗੇ ਵਧਣ ਅਤੇ ਆਪਣੇ ਜੀਵਨ ਵਿੱਚ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੇ ਅੰਤ ਵਿੱਚ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਸਮੂਹ ਸਰੋਤ ਬੁਲਾਰਿਆਂ ਵੱਲੋਂ ਬੜੇ ਹੀ ਸਰਲ ਤਰੀਕੇ ਨਾਲ ਦਿੱਤੇ ਗਏ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈਲਫੇਅਰ ਅਤੇ ਮੁਖੀ ਅੰਗਰੇਜ਼ੀ ਵਿਭਾਗ ਦੇ ਨਾਲ-ਨਾਲ ਸਮੂਹ ਪੱਤਰਕਾਰੀ ਅਤੇ ਜਨ ਸੰਚਾਰ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਕੇ.ਐਮ.ਵੀ ਵਿਖੇ ਮਹਿਲਾ ਸਸ਼ਕਤੀਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ
- Post author:businesSsKhas
- Post published:March 9, 2023
- Post category:ਪੰਜਾਬ
