
ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 357ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ। ਚਲ ਰਹੇ ਆਖੰਡ ਪਾਠ ਰਹੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਿਸ ਦੀ ਸੇਵਾ ਅਰਵਿੰਦਰ ਸਿੰਘ ਕਾਲੜਾ, ਬੀਬੀ ਪਿ੍ਰਆ ਅਤੇ ਸ. ਦਲਜੀਤ ਸਿੰਘ ਵਾਲੀਆ ਵੱਲੋਂ ਕੀਤੀ ਗਈ। ਇਸ ਤੋਂ ਉਪਰੰਤ ਭਾਈ ਗੁਰਮੇਲ ਸਿੰਘ, ਭਾਈ ਰਣਜੀਤ ਸਿੰਘ ਅਤੇ ਭਾਈ ਅਜਮੇਰ ਸਿੰਘ ਦੇ ਜੱਥਿਆਂ ਨੇ ਸੰਗਤਾਂ ਨੂੰ ਅੰਮਿ੍ਰਤ ਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ। ਭਾਈ ਗੁਰਮੀਤ ਸਿੰਘ ਨੇ ਕਥਾ ਰਾਹੀਂ ਗੁਰੂ ਜੀ ਦੀ ਜੀਵਨੀ ਤੇ ਚਾਨਣਾ ਪਿਆ। ਇਸ ਮੌਕੇ ’ਤੇ ਸ. ਭੂਪਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਨੇ ਸਾਰੀਆਂ ਸੰਗਤਾਂ ਨੂੰ ਪ੍ਰਕਾਸ਼ ਪੂਰਬ ਦੀ ਵਧਾਈ ਦਿੱਤੀ। ਇਸ ਦੌਰਾਨ ਸ. ਹਰਜਿੰਦਰ ਸਿੰਘ ਧਮੀਜਾ, ਦਲਜੀਤ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਸੋਨੂੰ, ਅੰਮਿ੍ਰਤ ਪਾਲ ਸਿੰਘ, ਡਾ. ਪਿ੍ਰਤਪਾਲ ਸਿੰਘ , ਡਾ. ਜਗਜੀਤ ਕੌਰ ਬਜਾਜ, ਰਿੰਕੀ ਯੂਐਸਏ, ਮਹਿੰਦਰ ਸਿੰਘ ਡੁਬਈ, ਰਾਜ ਜੋਗਿੰਦਰ ਕੌਰ, ਦਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਰਾਤ ਦੇ ਦੀਵਾਨ ਵਿਚ ਢਾਡੀ ਜਥਾ ਪਰਮਜੀਤ ਸਿੰਘ ਪੰਛੀ ਪੱਤਰਕਲਾ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨਿਹਾਲ ਕੀਤਾ। ਸਮਾਪਤੀ ਉਪਰੰਤ ਗੁਰ ਕਾ ਅਤੁੱਟ ਵਰਤਾਇਆ ਗਿਆ।
