ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਵੱਲੋਂ ਪ੍ਰਕਾਸ਼ ਪੁਰਬ ਸਮਰਪਿਤ ਸੋਭਾ ਯਾਤਰਾ ਕੱਢਿਆ ਗਿਆ। ਜਾਣਕਾਰੀ ਦਿੰਦਿਆ ਭੂਪਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਸ੍ਰੀ ਗੁਰੂ ਰਵਿਦਾਸ ਮੰਦਰ ਗੜ੍ਹਾ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਆਗਮਨ ਪੁਰਬ ਤੇ ਸ਼ੋਭਾ ਯਾਤਰਾ ਸਜਾਈ ਗਈ। ਸੋਭਾ ਯਾਤਰਾ¿; ਮੰਦਰ ਤੋਂ ਚਲਦੇ ਅਰਬਨ ਸਟੇਟ ਫੇਜ-1, ਬਾਬਾ ਜੀਵਨ ਸਿੰਘ ਚੌਂਕ, ਫੱਗੂ ਮੁਹੱਲਾ, ਫਗਵਾੜੀ ਮੁਹੱਲਾ, ਦਆਨੰਦ ਚੌਂਕ, ਕਬੀਰ ਚੌਕ, ਸੜਕ ਮੁਹੱਲਾ, ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਹੁੰਦੀ ਹੋਈ ਰਾਤ ਨੂੰ ਸਮਾਪਤ ਹੋਈ। ਸੋਭਾ ਯਾਤਰਾ ਵਿਚ ਸਕੂਲੀ ਬੱਚੇ, ਬੈਡ ਬਾਜੇ, ਸ਼ਬਦੀ ਜਥਿਆ ਨੇ ਸ਼ਮੂਲੀਅਤ ਕੀਤੀ। ਰਸਤੇ ਵਿਚ ਸੰਗਤਾਂ ਨੇ ਜਗ੍ਹਾ-ਜਗ੍ਹਾ ਲੰਗਰ ਲਗਾ ਕੇ ਅਤੇ ਫੁੱਲਾ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਸਿ ਮੌਕੇ ’ਤੇ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ ਸੋਢੀ, ਸਰਬਜੀਤ ਸਿੰਘ ਮੱਕੜ, ਰਾਜਵਿੰਦਰ ਕੌਰ, ਮਿੰਟੂ ਜੁਨੇਜਾ, ਪੋਪੀ ਭਗਤ, ਇੰਦਰ ਭਗਤ, �ਿਪਾਲ ਪਾਲੀ, ਡਾ. ਜਗਜੀਤ ਕੌਰ ਬਜਾਜ, ਸਤਨਰਾਇਣ ਬੰਗੜ, ਬਿੱਟੀ, ਅਨੂਪ ਕੁਮਾਰ, ਮੇਲੂ ਰਾਮ, ਗਿਆਨ ਚੰਦ, ਕਿਸੋਰ ਲਾਲ ਆਦਿ ਧਾਰਮਿਕ ਰਾਜਸੀ ਆਗੂ ਸ਼ਾਮਲ ਹੋਏ।
ਗੜ੍ਹਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਤੇ ਸਜਾਈ ਸ਼ੋਭਾ ਯਾਤਰਾ: ਖਾਲਸਾ
- Post author:businesSsKhas
- Post published:February 23, 2024
- Post category:ਪੰਜਾਬ
