ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਜਾਰੀ ਹੋਣ ਜਾ ਰਹੇ ਹਨ। ਪੰਜਾਬ ਬੋਰਡ ਵੱਲੋਂ 2022-23 ਲਈ ਅੱਠਵੀਂ ਜਮਾਤ ਲਈ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਐਲਾਨੇ ਜਾਣਗੇ ਅਤੇ ਅਜਿਹੇ ਵਿੱਚ ਸਾਰੇ ਵਿਦਿਆਰਥੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਤੀਜੇ ਕਦੋਂ ਆਉਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਜਾ ਸਕਦੇ ਹਨ। ਇਸ ਤੋਂ ਪਹਿਲਾਂ PSEB ਦੁਆਰਾ 8 ਅਪ੍ਰੈਲ 2023 ਨੂੰ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ, ਜਦੋਂ ਕਿ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਨੂੰ ਇੱਕ ਦਿਨ ਬਾਅਦ, ਯਾਨੀ 9 ਅਪ੍ਰੈਲ ਨੂੰ, pseb.ac.in ‘ਤੇ ਐਕਟਿਵ ਕੀਤਾ ਗਿਆ ਸੀ।ਪੀਐਸਈਬੀ ਦੇ ਇੱਕ ਅਧਿਕਾਰੀ ਨਾਲ ਗੱਲ ਕੀਤੀ, ਜਿਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਇਸ ਹਫ਼ਤੇ ਵਿੱਚ ਜਾਰੀ ਕੀਤੇ ਜਾਣਗੇ।
