Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਨਿਯਮ ਤੋੜਿਆ ਤਾਂ FasTAG ਤੋਂ ਸਿੱਧਾ ਕੱਟਿਆ ਜਾਵੇਗਾ ਚਲਾਨ

ਭਾਰਤ ਵਿਚ ਸੜਕ ਅਤੇ ਆਵਾਜਾਈ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਇਨ੍ਹਾਂ ਨਿਯਮਾਂ ਵਿੱਚੋਂ ਇੱਕ ਜਿਸ ਦੀ ਸਭ ਤੋਂ ਵੱਧ ਉਲੰਘਣਾ ਕੀਤੀ ਜਾਂਦੀ ਹੈ, ਉਹ ਹੈ ਤੇਜ਼ ਰਫਤਾਰ।ਮਤਲਬ, ਤੈਅ ਸੀਮਾ ਤੋਂ ਵੱਧ ਰਫਤਾਰ ਉਤੇ ਗੱਡੀ ਚਲਾਉਣਾ। ਅਜਿਹੇ ਮਾਮਲਿਆਂ ਨਾਲ ਨਜਿੱਠਣਾ ਵੀ ਪੁਲਿਸ ਲਈ ਵੱਡੀ ਚੁਣੌਤੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਕੇਸ ਵੱਡੀ ਗਿਣਤੀ ਵਿੱਚ ਆਉਂਦੇ ਹਨ। ਹੁਣ ਪੁਲਿਸ ਨੇ ਇਸ ਨਾਲ ਨਜਿੱਠਣ ਲਈ ਨਵਾਂ ਤਰੀਕਾ ਕੱਢਿਆ ਹੈ।

ਬੈਂਗਲੁਰੂ ਅਤੇ ਮੈਸੂਰ ਐਕਸਪ੍ਰੈਸਵੇਅ ਉਤੇ ਰਫਤਾਰ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਹੁਣ ਸਿੱਧੇ ਉਨ੍ਹਾਂ ਦੇ ਫਾਸਟੈਗ ਖਾਤੇ ਤੋਂ ਕੱਟਿਆ ਜਾਵੇਗਾ। ਇਸ 6 ਲੇਨ ਵਾਲੇ ਐਕਸਪ੍ਰੈਸਵੇਅ ‘ਤੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਵੈਧ ਹੈ। ਹੁਣ ਇਸ ਤੋਂ ਵੱਧ ਸਪੀਡ ‘ਤੇ ਗੱਡੀ ਚਲਾਉਣ ਵਾਲਿਆਂ ਦਾ ਚਲਾਨ ਸਿੱਧਾ ਉਨ੍ਹਾਂ ਦੇ ਫਾਸਟੈਗ ਖਾਤੇ ਤੋਂ ਕੱਟਿਆ ਜਾਵੇਗਾ। ਇਹ ਨਿਯਮ ਹੋਰ ਸੂਬਿਆਂ ਵਿਚ ਵੀ ਲਾਗੂ ਕਰਨ ਦੀ ਤਿਆਰੀ ਹੈ।ਪੁਲਿਸ ਦੀ ਇਸ ਪਹਿਲਕਦਮੀ ਦਾ ਮਕਸਦ ਜ਼ਿੰਮੇਵਾਰ ਡਰਾਈਵਿੰਗ ਨੂੰ ਉਤਸ਼ਾਹਿਤ ਕਰਨਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਐਕਸਪ੍ਰੈਸ ਵੇਅ ‘ਤੇ ਹਾਦਸਿਆਂ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਵਰਤਮਾਨ ਵਿੱਚ FASTag ਦੁਆਰਾ ਅਦਾ ਕੀਤੇ ਗਏ ਜੁਰਮਾਨੇ NHAI ਨੂੰ ਭੇਜੇ ਜਾਂਦੇ ਹਨ। ਹੁਣ ਬੈਂਗਲੁਰੂ ਪੁਲਿਸ ਇਨ੍ਹਾਂ ਫੰਡਾਂ ਨੂੰ ਸਿੱਧੇ ਸਰਕਾਰੀ ਖ਼ਜ਼ਾਨੇ ਵਿੱਚ ਟਰਾਂਸਫਰ ਕਰੇਗੀ