Business Khas

Latest news
ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ
You are currently viewing ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ – ਗੁਰਪ੍ਰਤਾਪ ਸਿੰਘ ਵਡਾਲਾ

ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ – ਗੁਰਪ੍ਰਤਾਪ ਸਿੰਘ ਵਡਾਲਾ

ਨਕੋਦਰ, ਅੱਜ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿੰਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ,ਜਿਸ ਵਿਚ ਹਰ ਮੀਟਿੰਗ ਵਿਚ ਭਾਰੀ ਮਾਤਰਾ ਵਿੱਚ ਅਨੇਕਾਂ ਹੀ ਸੰਗਤਾਂ ਹਾਜ਼ਰ ਹੋਈਆਂ, ਇਲਾਕੇ ਦੇ ਲੋਕਾਂ ਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ
ਗੁਰਪ੍ਰਤਾਪ ਸਿੰਘ ਵਡਾਲਾ ਨੇ ਲੋਕਾਂ ਨੂੰ ਮਹਿੰਦਰ ਸਿੰਘ ਕੇਪੀ ਦੇ ਪਿਛੋਕੜ ਸ਼ਖਸ਼ੀਅਤ ਬਾਰੇ ਜਾਣੂ ਕਰਵਾਇਆ ਓਹਨਾਂ ਦਸਿਆ ਕੇ ਮਹਿੰਦਰ ਸਿੰਘ ਕੇਪੀ ਪੰਜਾਬ ਦੇ ਵੱਡੇ ਵੱਡੇ ਉਹਦਿਆਂ ਤੇ ਰਹੇ ਹਨ ਅਤੇ ਇਹਨਾਂ ਓਹਦਿਆਂ ਤੇ ਰਹਿੰਦੀਆਂ ਵੀ ਕਦੇ ਇਹਨਾਂ ਤੇ ਕੋਈ ਵੀ ਦਾਗ ਨਹੀਂ ਲੱਗਿਆ, ਇਹ ਸਦਾ ਹੀ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੇ ਵਿਚ ਅਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ,
ਓਹਨਾਂ ਮੌਕੇ ਦੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਮਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ , ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ ,

ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇਂਦਰੀ ਤਾਕਤਾਂ ਪੰਥ ਨੂੰ ਢਾਅ ਲਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ , ਅੱਜ ਪੰਜਾਬ ਚ ਹਰ ਵਰਗ ਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੈ , ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡਟ ਸਕਣ

ਮਹਿੰਦਰ ਸਿੰਘ ਕੇਪੀ ਨੇ ਵੱਖ ਵੱਖ ਥਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਨੂੰ ਵੇਖਦਿਆਂ ਮੇਰੀ ਜ਼ਮੀਰ ਨੇ ਜਗਾਇਆ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਕਿ ਅੱਜ ਪੰਜਾਬ ਸੰਤਾਪ ਭੋਗ ਰਿਹਾ , ਜਿਸਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਇਸ ਮੌਕੇ ਤੇ
ਅਵਤਾਰ ਸਿੰਘ ਕਲੇਰ,ਹਰਭਜਨ ਸਿੰਘ ਹੁੰਦਲ,ਲਸ਼ਕਰ ਸਿੰਘ ਰਹੀਮਪੁਰ, ਸੁਰਤੇਜ਼ ਸਿੰਘ ਬਾਸੀ,ਬਲਵਿੰਦਰ ਸਿੰਘ ਆਲੇਵਾਲੀ, ਜੁਗਰਾਜ ਸਿੰਘ ਜੱਗੀ ਮੁਧ,ਰੁਪਿੰਦਰ ਸਿੰਘ ਰਾਣਾ ਮੀਰਪੁਰ, ਸਰਵਣ ਸਿੰਘ ਹੇਅਰ, ਗੁਰਿੰਦਰ ਸਿੰਘ ਕਾਕਾ ਉਗੀ, ਨਿਰਮਲ ਸਿੰਘ ਫੌਜੀ ਚੱਕ ਖੁਰਦ ਸਰਪੰਚ ਹਿੰਮਤ ਭਾਰਦਵਾਜ ਸ਼ੰਕਰ ਸਰਪੰਚ ਸ਼ਿੰਗਾਰਾ ਸਿੰਘ ਨੂਰਪੁਰ ਚੱਠਾ ਸਰਪੰਚ ਸੁੱਚਾ ਸਿੰਘ ਗਾਂਧਰਾ ਐਰਿਟ ਗਿੱਲ ਗਾਂਧਰਾ ਕਸ਼ਮੀਰ ਸਿੰਘ ਗਾਂਧਰਾਂ ਜਗਜੀਤ ਸਿੰਘ ਮੱਲੀਆਂ ਜੀਤਾ ਮੱਲੀਆਂ ਸਰਪੰਚ ਬੱਗਾ ਮੱਲੀਆਂ ਅਜੀਤ ਸਿੰਘ ਤਲਵੰਡੀ ਭਰੋ, ਜਰਨੈਲ ਸਿੰਘ ਟੁੱਟਕਲਾਂ ਹਰਵੇਲ ਸਿੰਘ ਖੀਵਾ ਚਰਨ ਸਿੰਘ ਲੱਧੇਵਾਲੀ ਪ੍ਰਿਤਪਾਲ ਸਿੰਘ ਚੂਹੜ ਮਜੇਸ਼ ਚੂਹੜ ਅਮਰੀਕ ਸਿੰਘ ਤਲਵੰਡੀ ਸਲੇਮ ਤਰਲੋਕ ਸਿੰਘ ਦਰਗਾਬਾਦ ਸਰਪੰਚ ਕੁਲਦੀਪ ਸਿੰਘ ਲੱਧੜਾ ਬਲਕਾਰ ਸਿੰਘ ਲੱਧੜਾ ਸਰਪੰਚ ਬਲਦੇਵ ਕੀ ਸਰਪੰਚ ਬਲਦੇਵ ਸਰਪੰਚ ਗੁਰਦੇਵ ਸਿੰਘ ਬਿੱਲੀ ਭੁੱਲਰ ਗੁਰਚੇਤਨ ਟਾਹਲੀ ਸਰਪੰਚ ਮਨਜਿੰਦਰ ਸਿੰਘ ਟਾਹਲੀ ਲੰਬਰਦਾਰ ਹਰਦਿਆਲ ਸਿੰਘ ਸ਼ਾਰਕਪੁਰ ਲਾਲ ਚੰਦ ਸ਼ਰਕਪੁਰ ਸਰਪੰਚ ਤਲਵਿੰਦਰ ਸਿੰਘ ਧਾਰੀਵਾਲ ਕਰਮਜੀਤ ਬਜੂਆਂ ਕਲਾਂ ਸਰਪੰਚ ਸੁਰਿੰਦਰ ਸਿੰਘ ਬਜੂਆ ਖੁਰਦ ਸਰਪੰਚ ਨਿਰਮਲ ਦਾਸ ਪੰਡੋਰੀ ਸੋਢੀ ਗੁੜਾ ਬਲਹਾਰ ਗੱਡੂ ਗੁੜਾ ਕੁਲਦੀਪ ਸਿੰਘ ਅਤੇ ਜੋਗਾ ਚੱਕ ਮੁਗਲਾਣੀ,ਅਵਤਾਰ ਸਿੰਘ ਧਾਰੀਵਾਲ ਅਤੇ ਅਨੇਕਾਂ ਹੀ ਪਿੰਡਾਂ ਦੇ ਮੋਹਤਵਾਰ ਸੱਜਣ ਹਾਜ਼ਰ ਸਨ।