Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਮਲਟੀ ਸਕਿਲ ਡਿਵੈਲਪਮੈਂਟ ਦੇ ਵਿਦਿਆਰਥੀ ਪ੍ਰੇਸ਼ਾਨ

ਮਲਟੀ ਸਕਿਲ ਡਿਵੈਲਪਮੈਂਟ ਦੇ ਵਿਦਿਆਰਥੀ ਪ੍ਰੇਸ਼ਾਨ

ਜਲੰਧਰ, (ਸੰਜੇ ਸ਼ਰਮਾ)-ਲੈਦਰ ਕੰਪਲੈਕਸ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ। ਜਿਸ ਵਿਚ ਬੱਚਿਆਂ ਨੂੰ ਅੱਗੇ ਵੱਧਣ ਲਈ ਕੰਮ ਸਿਖਾਇਆ ਜਾਂਦਾ ਹੈ। ਅਖ਼ਬਾਰ ’ਚ ਛਪੀ ਰਿਪੋਰਟ ਮੁਤਾਬਕ¿; ਲੈਦਰ ਕੰਪਲੈਕਸ ਵਿਖੇ 5 ਏਕੜ ਵਿੱਚ ਫੈਲੇ ਕੇਂਦਰ ਹੁਨਰ ਵਿਕਾਸ ਕਾਰਪੋਰੇਸਨ ਲਿਮਟਿਡ ਤਬਦੀਲ ਭਾਰਤ ਦੇ 25 ਤੋਂ ਵੱਧ ਰਾਜਾਂ ਵਿੱਚ ਸੰਚਾਲਿਤ ਸਭ ਤੋਂ ਵੱਡਾ ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਸਿਖਲਾਈ ਹੁਨਰ ਪ੍ਰਦਾਨ ਕਰ ਰਹੀ ਹੈ। ਇਸ ਸੈਂਟਰ ਵਿਚ ਬਿੳੂਟੀ ਸਿਖਲਾਈ, ਇਲੈਟੀਕਲ ਸਿਖਲਾਈ, ਸੀਸੀਟੀਵੀ ਕੈਮਰਾ, ਨਰਸਿੰਗ ਸਿਖਲਾਈ ਆਦਿ ਸਿਖਲਾਈ ਕਰਵਾਈ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਸੈਂਟਰ ਵਿਚ ਬੱਚਿਆਂ ਨੂੰ ਦਾਖਲੇ ਹੋਣ ਸਮੇਂ ਕਿਸੇ ਵੀ ਪ੍ਰਕਾਰ ਦੀਆਂ ਸ਼ਰਤਾਂ ਨਹੀਂ ਰੱਖੀਆ ਜਾਂਦੀਆਂ ਹਨ। ਜਦੋਂ ਕਲਾਸ ’ਚ ਬੱਚੇ ਪੂਰੇ ਹੋ ਜਾਂਦੇ ਹਨ। ਉਸ ਤੋਂ ਬਾਅਦ ਸੈਂਟਰ ਦੇ ਅਹੁਦੇਦਾਰ ਆਪਣੀਆਂ ਸ਼ਰਤਾਂ ਰੱਖਦੇ ਹਨ। ਪੇਪਰ ਸਮੇਂ ਕਿਹਾ ਜਾਂਦਾ ਹੈ ਕਿ ਤੁਹਾਡੀ ਹਾਜਰੀ ਪੂਰੀ ਹੋਣੀ ਚਾਹੀਦੀ ਹੈ। ਜੇਕਰ ਹਾਜਰੀ ਪੂਰੀ ਨਾ ਹੋਈ ਤਾਂ ਤੁਹਾਡੇ ਤੋਂ ਪੇਪਰ ਨਹੀਂ ਲਏ ਜਾਣਗੇ। ਇਸ ਬਿੳੂਟੀ ਦਾ ਕੰਮ ਸਿਖ ਰਹੇ ਬੱਚੇ ਵੱਲੋਂ ਜਾਣਕਾਰੀ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਪੇਪਰ ਵੀ ਨਹੀਂ ਲਏ ’ਤੇ ਨਾ ਹੀ ਸਾਰਟੀਫਿਕੇਟ ਮਿਲੇ। ਸ਼ਾਇਦ ਕੁਝ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਹੋਣ। ਪਰ ਹਜੇ ਤਕ ਨਾ ਸਾਡੇ ਕੋਲ ਪੇਪਰ ਲਏ ਗਏ ਨਾ ਸਰਟੀਫਿਕੇਟ ਦਿੱਤੇ ਗਏ ਸੈਂਟਰ ਵਲੋਂ ਨਾ ਕੋਈ ਫ਼ੋਨ ਆਇਆ ਉਸਨੇ ਕਿਹਾ ਕਿ ਸਾਡਾ ਸਮੇਂ ਵੀ ਖਰਾਬ ਹੋਇਆ। ਇਸ ਦਾ ਜਿੰਮੇਵਾਰ ਕੌਣ ਹੋਵੇਗਾ।ਕੀ ਕਹਿੰਦੇ ਹਨ ਸਕਿਲ ਦੇ ਅਧਿਕਾਰੀ ਜਦੋਂ ਇਸ ਸਮੱਸਿਆ ਬਾਰੇ ਸਕਿਲ ਸੈਂਟਰ ’ਚ ਮੌਜੂਦ ਜਗਜੀਵਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਬੱਚੇ ਦੀ ਹਾਜਰੀ ਐਮਐਸਡੀਈ ਸਾਹਿਬ ਨੂੰ ਭੇਜਣੀ ਹੁੰਦੀ ਹੈ। ਬਾਕੀ ਕਿੰਨੇ ਕੁ ਬੱਚੇ ਦੇ ਪੇਪਰ ਲੈਣੇ ਹਨ ਉਹ ਹਾਜਰੀ ਦੇ ਅਧਾਰ ’ਤੇ ਫੈਸਲੇ ਲੈਂਦੇ ਹਨ। ਸਾਡੇ ਵੱਲੋਂ ਸਾਰੀ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ ਜਾਂਦੀ ਹੈ।