ਜਬਲਪੁਰ, ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਮਾਲ ਵਿਭਾਗ ਦੇ ਪਟਵਾਰੀ ਨੇ ਲੋਕਾਯੁਕਤ ਦੀ ਵਿਸ਼ੇਸ਼ ਪੁਲੀਸ ਟੀਮ ਨੂੰ ਵੇਖ ਕੇ ਕਥਿਤ ਤੌਰ ‘ਤੇ ਰਿਸ਼ਵਤ ਵਜੋਂ ਲਏ ਪੰਜ ਹਜ਼ਾਰ ਰੁਪਏ ਨਿਗਲ ਲਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਟਵਾਰੀ ਗਜੇਂਦਰ ਸਿੰਘ ਨੇ ਆਪਣੇ ਨਿੱਜੀ ਦਫ਼ਤਰ ਵਿੱਚ ਰਿਸ਼ਵਤ ਵਜੋਂ 5000 ਰੁਪਏ ਲਏ। ਬੜਖੇੜਾ ਪਿੰਡ ਦੇ ਵਿਅਕਤੀ ਨੇ ਕੋਲ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਰਿਸ਼ਵਤ ਮੰਗ ਰਿਹਾ ਹੈ। ਪੈਸੇ ਲੈਣ ਤੋਂ ਬਾਅਦ ਪਟਵਾਰੀ ਨੇ ਵਿਸ਼ੇਸ਼ ਟੀਮ ਟੀਮ ਨੂੰ ਦੇਖ ਕੇ ਪੈਸੇ ਨਿਗਲ ਲਏ। ਇਸ ਮਗਰੋਂ ਪਟਵਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਪਟਵਾਰੀ ਠੀਕ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਿਸ਼ਵਤ ’ਚ ਲਏ 5 ਹਜ਼ਾਰ ਰੁਪਏ ਨਿਗਲੇ
- Post author:businesSsKhas
- Post published:July 25, 2023
- Post category:ਦੇਸ਼
