Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਸੜਕਾਂ ਤੇ ਨਰਕਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਦੀ ਕੀਤੀ ਮੱਦਦ

ਜਲੰਧਰ,(ਸੰਜੇ ਸ਼ਰਮਾ)-ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਸੜਕਾਂ ਤੇ ਨਰਕਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਘਰ, ਬੇਸਹਾਰਾ ਜੀਆਂ ਦੀ ਸੇਵਾ ਸੰਭਾਲ ਕਾਫ਼ੀ ਲੰਬੇ ਸਮੇਂ ਤੋਂ ਸਾਰੀ ਸੰਗਤ ਦੇ ਸਹਿਯੋਗ ਸਦਕਾ ਕੀਤੀ ਜਾਂਦੀ ਹੈ.ਕੱਲ ਇੱਕ ਫੋਨ ਆਇਆ ਕਿ ਇੱਕ ਬਜ਼ੁਰਗ ਉਮਰ ਤਕਰੀਬਨ 65 ਸਾਲਾਂ ਜੋ ਕਿ ਖਾਲਸਾ ਕਾਲਜ ਦੇ ਫਲਾਈ ਓਵਰ ਦੇ ਥੱਲੇ ਪਿਛਲੇ ਕਈ ਦਿਨਾਂ ਤੋਂ ਬਿਨਾਂ ਕਪੜਿਆਂ ਤੋਂ ਨੰਗੇ ਹੀ ਬੈਠੇ ਹੋਏ ਹਨ. ਕਾਲਜ਼ ਦੀਆਂ ਕੁੜੀਆਂ, ਲੜਕੇ, ਬੱਚੇ ਓਥੋਂ ਹੀ ਨਿਕਲ ਕੇ ਜਾਂਦੇ ਹਨ. ਤਾਂ ਮੌਕੇ ਤੇ ਪੁੱਜ ਕੇ ਸਮੁੱਚੀ ਟੀਮ ਵੱਲੋਂ ਬਜ਼ੁਰਗਾਂ ਦੀ ਹਾਲਤ ਦੇਖ ਕੇ ਅੱਖਾਂ ਨਮ ਹੋ ਗਈਆਂ , ਇਹਨੀਂ ਗਰਮੀ ਵਿੱਚ ਸੜਕ ਤੇ ਬਿਨਾਂ ਰੋਟੀ, ਕਪੜੇ, ਛੱਤ ਤੋਂ ਨੰਗੇ ਪਏ ਬਜ਼ੁਰਗਾਂ ਦੀ ਲੈਟਰੀਨ ਬਾਥਰੂਮ ਵਿਚ ਹੀ ਨਿਕਲਿਆ ਹੋਇਆ ਸੀ. ਕਾਫੀ ਲੰਬੇ ਸਮੇਂ ਤੋਂ ਕਿਸੇ ਨੇ ਵੀ ਸਾਰ ਨਹੀਂ ਲਈ. ਕੋਈ ਰੋਟੀ ਦੇ ਗਿਆ ਤਾਂ ਖਾ ਲਈ, ਨਹੀਂ ਮਿਲੀ ਤਾਂ ਨਹੀਂ ਖਾਦੀ. ਕਲਯੁਗ ਦਾ ਇਹਨਾਂ ਪ੍ਰਕੋਪ ਪਸਾਰਾ ਹੋਇਆ ਕਿ ਸਾਡਾ ਖ਼ੂਨ ਸਫ਼ੇਦ ਹੋ ਗਿਆ ਅਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਵੀ ਨਹੀਂ ਕਰਦੇ.Aakhri Umeed NGO ਵਲੋਂ ਬਜ਼ੁਰਗਾਂ ਨੂੰ ਅਪਣੇ ਨਾਲ NGO ਦੇ ਮੁੱਖ ਦਫਤਰ ਬਸਤੀ ਸ਼ੇਖ, ਵਿੱਖੇ ਲਿਆਂਦਾ ਗਿਆ ਜਿਥੇ ਉਹਨਾਂ ਦੀ ਬਣਦੀ ਸੇਵਾ ਅਤੇ ਇਲਾਜ ਜਾਰੀ ਹੈ. Mentely upset ਹੋਣ ਕਾਰਨ ਬਜ਼ੁਰਗਾਂ ਨੂੰ ਅਪਣੀ ਅਤੇ ਪਰਿਵਾਰ ਦੀ ਕੋਈ ਪਛਾਣ ਨਹੀਂ ਹੈ.ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਨ੍ਹਾਂ ਬਜ਼ੁਰਗਾਂ ਨੂੰ ਇਹਨਾਂ ਦੇ ਘਰ ਪਰਿਵਾਰ ਤੱਕ ਪਹੁੰਚ ਕਰਨ ਲਈ ਮੱਦਦ ਕਰੀਏ.