ਜਲੰਧਰ, (ਸੰਜੇ ਸ਼ਰਮਾ) —ਭਗਵਾਨ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਗੜ੍ਹਾ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ। ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਰਵਿਦਾਸ ਚੌਕ, ਕੰਨਿਆ ਵਾਲੀ, ਆਰੀਆ ਨਗਰ, ਸ੍ਰੀ ਬਾਬਾ ਜੀਵਨ ਸਿੰਘ ਚੌਕ, ਫਗਵਾੜੀ ਮੁਹੱਲਾ, ਦਯਾਨੰਦ ਚੌਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦੀ ਹੋਈ ਰਾਤ ਸਮੇਂ ਸਮਾਪਤ ਹੋਈ।
ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਅਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਮਨੀ ਸੰਧੂ ਪ੍ਰਧਾਨ, ਚੇਅਰਮੈਨ ਮੰਗਲ ਸੰਧੂ, ਜੌਨੀ ਬਰੇਜ, ਸੂਭਪਿੰਦਰ ਪਾਲ ਸਿੰਘ ਖਾਲਸਾ, ਰੋਹਿਤ ਸਿੱਧੂ, ਪ੍ਰਧਾਨ ਪਾਰਸ ਗਿੱਲ, ਸੂਰਜ ਸਿੱਧੂ, ਰਵੀ, ਰਾਜੀਵ ਗਿੱਲ ਅਤੇ ਅਜੀਤ ਬਰੇਜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
