ਨੋਇਡਾ (ਯੂਪੀ), ਪਤਨੀ ਦੀ ਕੁੱਟਮਾਰ ਦੇ ਮਾਮਲੇ ਵਿਚ ਨੋਇਡਾ ਪੁਲੀਸ ਸੈਕਟਰ-94 ਸਥਿਤ ਸੁਸਾਇਟੀ ਵਿਚ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੇ ਘਰ ਪਹੁੰਚੀ ਅਤੇ ਸੁਸਾਇਟੀ ਦੇ ਲੋਕਾਂ ਤੋਂ ਕਈ ਅਹਿਮ ਜਾਣਕਾਰੀ ਲਈ। ਪੁਲੀਸ ਨੇ ਉਸ ਥਾਂ ਦਾ ਵੀ ਮੁਆਇਨਾ ਕੀਤਾ ਜਿੱਥੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਦੱਸਿਆ ਜਾਂਦਾ ਹੈ ਕਿ ਜਾਂਚ ਦੌਰਾਨ ਵਿਵੇਕ ਬਿੰਦਰਾ ਉਥੇ ਮੌਜੂਦ ਨਹੀਂ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਵਿੱਚ ਬਿੰਦਰਾ ਦੀ ਪਤਨੀ ਯਾਨਿਕਾ ਦੀ ਮੈਡੀਕਲ ਰਿਪੋਰਟ ਮਿਲ ਗਈ ਹੈ ਅਤੇ ਹੁਣ ਇਸ ਦੇ ਆਧਾਰ ‘ਤੇ ਜਾਂਚ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਸੁਸਾਇਟੀ ਵਿੱਚ ਪਹੁੰਚ ਕੇ ਪੁਲੀਸ ਨੇ ਕਰੀਬ 17 ਦਿਨ ਪਹਿਲਾਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਪੁਲੀਸ ਨੇ ਦੱਸਿਆ ਕਿ ਮਾਮਲੇ ‘ਚ ਕਈ ਅਹਿਮ ਸਬੂਤ ਮਿਲੇ ਹਨ।
ਪਤਨੀ ਨੂੰ ਕੁੱਟਣ ਸਬੰਧੀ ਅਹਿਮ ਸਬੂਤ ਮਿਲੇ
- Post author:businesSsKhas
- Post published:December 25, 2023
- Post category:ਦੇਸ਼
