ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੇਬਾਂ ਦੀ ਦਰਾਮਦ ਉਤੇ ਪਾਬੰਦੀ ਲਗਾ ਦਿੱਤੀ ਹੈ। ਕੇਂਦਰ ਦੇ ਫੈਸਲੇ ਮੁਤਾਬਕ ਜੇਕਰ ਇਸ ਦੀ ਦਰਾਮਦ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਘੱਟ ਹੈ ਤਾਂ ਇਹ ਦਰਾਮਦ ਦੀ ਸ਼੍ਰੇਣੀ ‘ਚ ਨਹੀਂ ਆਵੇਗੀ। ਹਾਲਾਂਕਿ, ਇਹ ਸ਼ਰਤ ਭੂਟਾਨ ਤੋਂ ਦਰਾਮਦ ਕੀਤੇ ਗਏ ਸੇਬਾਂ ‘ਤੇ ਲਾਗੂ ਨਹੀਂ ਹੋਵੇਗੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੈ, ਤਾਂ ਇਹ ਦਰਾਮਦ ਮੁਕਤ ਹੈ।
ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਡੀਜੀਐਫਟੀ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਜਿੱਥੇ ਵੀ ਸੀਆਈਐਫ (ਲਾਗਤ, ਬੀਮਾ, ਮਾਲ ਢੁਆਈ) ਦੀ ਦਰਾਮਦ ਕੀਮਤ 50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਹੈ, ਉੱਥੇ ਸੇਬਾਂ ਦੀ ਦਰਾਮਦ ‘ਤੇ ਪਾਬੰਦੀ ਹੈ। ਭੂਟਾਨ ਤੋਂ ਆਯਾਤ ਲਈ ਘੱਟੋ-ਘੱਟ ਦਰਾਮਦ ਕੀਮਤ ਦੀ ਸ਼ਰਤ ਲਾਗੂ ਨਹੀਂ ਹੋਵੇਗੀ। 2023 ਵਿੱਚ ਭਾਰਤ ਨੇ 296 ਮਿਲੀਅਨ ਅਮਰੀਕੀ ਡਾਲਰ ਦੇ ਸੇਬ ਦਾ ਆਯਾਤ ਕੀਤਾ। ਜਦੋਂ ਕਿ 2022 ਵਿੱਚ 385.1 ਮਿਲੀਅਨ ਅਮਰੀਕੀ ਡਾਲਰ ਦੇ ਸੇਬ ਦਰਾਮਦ ਕੀਤੇ ਗਏ ਸਨ।
