Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਐੱਸ.ਜੀ.ਐੱਲ. ਹਸਪਤਾਲ ਵਿੱਚ ਰੀੜ੍ਹ ਦੀ ਟੇਢੀ ਹੱਡੀ ਦੇ ਨੁਕਸ ਨੂੰ ਠੀਕ ਕਰਨ ਦਾ ਮੁਫਤ ਅਪਰੇਸ਼ਨ ਕੈਂਪ ਸ਼ੁਰੂ

ਐੱਸ.ਜੀ.ਐੱਲ. ਹਸਪਤਾਲ ਵਿੱਚ ਰੀੜ੍ਹ ਦੀ ਟੇਢੀ ਹੱਡੀ ਦੇ ਨੁਕਸ ਨੂੰ ਠੀਕ ਕਰਨ ਦਾ ਮੁਫਤ ਅਪਰੇਸ਼ਨ ਕੈਂਪ ਸ਼ੁਰੂ

ਜਲੰਧਰ,ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ ਵਲੋਂ ਚਲਾਏ ਜਾ ਰਹੇ ਐੱਸ.ਜੀ.ਐੱਲ ਸੁਪਰ ਸਪੈਸ਼ਿਲਟੀ ਚੈਰੀਟੇਬਲ ਹਸਪਤਾਲ ਜਲੰਧਰ ਵਿਖੇ ਸਟੈਂਡਿੰਗ ਸਟ੍ਰੇਟ ਇੰਕਾਪੋਰੇਸ਼ਨ ਯੂ.ਐੱਸ.ਏ. ਦੇ ਡਾਕਟਰਾਂ ਦੀ ਟੀਮ ਨਾਲ ਮਿਲ ਕੇ 13ਵਾਂ ਰੀੜ੍ਹ ਦੀ ਹੱਡੀ ਦੇ ਟੇਡੇ ਅਤੇ ਕੁੱਬੇਪਨ ਦਾ ਮੁਫ਼ਤ ਅਪਰੇਸ਼ਨ ਕੈਂਪ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਹਸਪਤਾਲ ਦੇ ਵਾਈਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰ ਪਾਲ ਸਿੰਘ ਜੀ ਰਿਆੜ ਵਲੋਂ ਸਟੈਂਡਿੰਗ ਸਟ੍ਰੇਟ ਸੰਸਥਾ ਦੇ ਸੀ.ਈ.ਓ. ਅਤੇ ਵਿਸ਼ਵ ਪ੍ਰਸਿੱਧ ਰੀੜ੍ਹ ਦੀ ਹੱਡੀ ਦੇ ਮਾਹਿਰ ਡਾਕਟਰ ਰਵੀ ਬੈਂਸ ਅਤੇ ਉਹਨਾਂ ਦੀ ਟੀਮ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਓਹਨਾ ਵਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ। ਜਿਸ ਨਾਲ ਕਈ ਲੋੜਵੰਦ ਅਤੇ ਗਰੀਬ ਲੋਕਾਂ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ 2015 ਤੋਂ ਚਲਾਏ ਜਾ ਰਹੇ ਲੜੀ ਦੀ ਤਹਿਤ 13ਵਾਂ ਕੈਂਪ ਹੈ । ਹਰ ਸਾਲ ਵਿੱਚ ਦੋ ਵਾਰ ਇਹ ਕੈਂਪ ਲਗਾਏ ਜਾਂਦੇ ਹਨ। ਇਹਨਾਂ ਕੈਂਪਾਂ ਵਿੱਚ 150 ਤੋਂ ਵੱਧ ਮਰੀਜ਼ਾਂ ਦਾ ਰੀੜ੍ਹ ਦੀ ਹੱਡੀ ਦਾ ਸਫਲਤਾਪੂਰਵਕ ਮੁਫ਼ਤ ਅਪਰੇਸ਼ਨ ਕੀਤਾ ਜਾ ਚੁੱਕਿਆ ਹੈ।ਇਸ ਕੈਂਪ ਵਿੱਚ ਬਹੁਤ ਸਾਰੇ ਮਰੀਜ਼ਾਂ ਨੇ ਆਪਣੇ ਨਾਮ ਦਰਜ ਕਰਵਾਏ ਹਨ। ਜਿਨ੍ਹਾਂ ਵਿੱਚੋਂ 38 ਮਰੀਜ਼ਾਂ ਨੂੰ ਚੁਣ ਕੇ ਚੈੱਕਅਪ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਜੋ ਅਸਾਧਾਰਨ ਤੌਰ ਤੇ ਤਕਲੀਫ਼ ਵਿੱਚ ਹੋਣਗੇ ਅਤੇ ਜਿਨ੍ਹਾਂ ਦਾ ਆਮ ਹਸਪਤਾਲਾਂ ਵਿੱਚ ਅਪਰੇਸ਼ਨ ਨਹੀਂ ਹੋ ਸਕਦਾ । ਉਹਨਾਂ ਦਾ ਇਲਾਜ਼ ਇਸ ਕੈਂਪ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਕੈਂਪ 18 ਨਵੰਬਰ ਤੱਕ ਜਾਰੀ ਰਹੇਗਾ।