Business Khas

Latest news
जालंधर नॉर्थ के वार्ड-83 में पेयजल समस्या दूर, मेयर वनीत धीर ने नए ट्यूबवेल का किया उद्घाटन SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ ਤਰਨਤਾਰਨ ਬਾਰਡਰ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ‘ਚ 2 ਘੁਸਪੈਠੀਏ ਢੇਰ अमेरिका: सज़ा-ए-मौत पाने वाली क़ैदी दो ज़हरीले इंजेक्शन के बाद भी ज़िंदा ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ भक्ति के मार्ग पर संकल्प अडिग हो, सिर जाए पर कदम न डगमगाए- नवजीत भारद्वाज ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव
You are currently viewing ਵਪਾਰੀਆਂ ਦੇ ਹੱਕ ਵਿਚ ਅਤੇ ਜੀ ਐਸ ਟੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ

ਵਪਾਰੀਆਂ ਦੇ ਹੱਕ ਵਿਚ ਅਤੇ ਜੀ ਐਸ ਟੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ

ਜਲੰਧਰ,  ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹਿਰ ਦੇ ਵਪਾਰੀਆਂ ਦੇ ਹੱਕ ਵਿਚ ਅਤੇ ਜੀ ਐਸ ਟੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਜਾਬ ਸਰਕਾਰ ਤੇ ਜੀ ਐਸ ਟੀ ਵਿਭਾਗ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਜੀ ਐਸ ਟੀ ਵਿਭਾਗ ਦੇ ਜਰੀਏ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਦਕਿ ਆਪ ਦੀ ਸਰਕਾਰ ਬਣਨ ਤੋ ਪਹਿਲਾਂ ਆਪ ਦੇ ਲੀਡਰ ਕਹਿੰਦੇ ਸਨ ਕਿ ਆਪ ਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੋਵੇਗੀ । ਵਪਾਰ ਦੇ ਕੰਮ ਨਾਲ ਸੰਬੰਧਤ ਕੋਈ ਵੀ ਕੰਮ ਵਪਾਰੀਆਂ ਤੋ ਬਿਨਾਂ ਪੁੱਛੇ ਨਹੀ ਕੀਤਾ ਜਾਵੇਗਾ । ਇੰਸਪੈਕਟਰੀ ਰਾਜ ਪੂਰੀ ਤਰਾਂ ਨਾਲ ਖਤਮ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੇ ਵਪਾਰੀ ਇਸ ਮੌਜੂਦਾਂ ਸਰਕਾਰ ਤੋ ਬੇਹਦ ਪ੍ਰੇਸ਼ਾਨ ਹਨ ਅਤੇ ਸੜਕਾਂ ਤੇ ਉਤਰਨ ਲਈ ਮਜਬੂਰ ਹਨ ਅਤੇ ਪੰਜਾਬ ਦੇ ਵਪਾਰੀਆਂ ਨਾਲ ਦਿੱਲੀ ਦੇ ਆਪ ਲੀਡਰ ਚੋਣਾਂ ਲਾਗੇ ਮੀਟਿੰਗਾਂ ਕਰਦੇ ਸਨ ਅਤੇ ਕਹਿੰਦੇ ਸਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਵਪਾਰੀਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ਪਰ ਅੱਜ ਬਿਲਕੁਲ ਉਸਦੇ ਉਲਟ ਹੋ ਰਿਹਾ ਹੈ ।

ਵਪਾਰੀ ਅੱਜ ਦੀ ਮੌਜੂਦਾ ਸਰਕਾਰ ਤੋ ਪਰੇਸ਼ਾਨ ਹਨ । ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂ , ਰਸ਼ਪਾਲ ਜੱਖੂ, ਰਣਦੀਪ ਸਿੰਘ ਲੱਕੀ ਸੰਧੂ, ਪਰਮਜੋਤ ਸਿੰਘ ਸ਼ੈਰੀ ਚੱਢਾ , ਪਵਨ ਕੁਮਾਰ, ਰਜਿੰਦਰ ਚੌਹਾਨ, ਨਰੇਸ਼ ਵਰਮਾ, ਗੁਰਜੀਤ ਸਿੰਘ ਕਾਹਲੋਂ, ਰਾਕੇਸ਼ ਕੁਮਾਰ, ਜਗਜੀਤ ਜੀਤਾ, ਰੋਹਨ ਚੱਢਾ, ਨਿਸ਼ਾਂਤ ਘਈ, ਜਤਿੰਦਰ ਜੋਨੀ, ਮੰਗਾ ਸਿੰਘ ਮੁੱਧੜ, ਦੀਨਾ ਨਾਥ, ਹਰਪਾਲ ਮਿੰਟੂ, ਡਾ ਜਸਲੀਨ ਸੇਠੀ, ਸੁਭਾਸ਼ ਚੰਦਰ ਢੱਲ, ਸਤਪਾਲ ਮਿੱਕਾ, ਰਵਿੰਦਰ ਲਾਡੀ, ਅਸ਼ਵਨੀ ਸ਼ਰਮਾ, ਤਿਲਕ ਰਾਜ ਚੋਹਕਾਂ, ਹਰਜੋਧ ਸਿੰਘ, ਕੁਲਬਰਨ ਸਿੰਘ, ਸ਼ਿਵਮ ਪਾਠਕ, ਆਤਮ ਪ੍ਰਕਾਸ਼ ਪਾਸ਼ੀ, ਧਰਮ ਪਾਲ, ਪ੍ਰੇਮ ਸੈਣੀ, ਆਲਮ, ਅਨਿਲ ਕੁਮਾਰ, ਅਸ਼ੋਕ ਹੰਸ, ਸੁਧੀਰ ਘੁੱਗੀ, ਮਨੀਸ਼ ਗੁਪਤਾ, ਰੋਹਨ ਚੱਢਾ, ਕਰਨ ਕੌਸ਼ਲ, ਅਰੁਣ ਸਹਿਗਲ, ਕਰਨ ਸੁਮਨ, ਜਗਮੋਹਨ ਛਾਬੜਾ, ਅੰਗਦ ਦੱਤਾ, ਰਵੀ ਬੱਗਾ, ਯਸ਼ ਪਾਲ ਸਫਰੀ, ਵਿਕੀ ਆਬਾਦਪੁਰਾ, ਮੌਜੂਦ ਸਨ