Business Khas

Latest news
ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ  ਸਮ੍ਰਿਤੀ ਈਰਾਨੀ ਅਤੇ ਅਨੁਰਾਗ ਠਾਕੁਰ ਦੀ ਵਾਪਸੀ! ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ
You are currently viewing ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ 

ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਵਾਰ ਫਿਰ ਸਿੱਖਾਂ ਦੀ ਘਟਦੀ ਆਬਾਦੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ‘ਚ ਇੱਕ ਮਾਨਸਿਕ ਗੁਲਾਮੀ ਆ ਗਈ ਹੈ ਕਿ ਜੇਕਰ ਪਹਿਲਾਂ ਪੁੱਤਰ ਹੋ ਜਾਵੇ ਤਾਂ ਬਹੁਤੇ ਅਗਲਾ ਜਵਾਕ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਭਰਾ ਦੀ ਭੈਣ ਵੀ ਚਾਹੀਦੀ ਹੈ ਤੇ ਭੈਣ ਦਾ ਭਰਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ ਚਾਹੀਦੇ ਹਨ, ਬਾਕੀ ਵੱਧ ਰੱਬ ਦੀ ਮਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਆਪਣਾ ਆਰਥਿਕ ਪੱਖ ਦੇਖ ਸਕਦਾ ਹੈ, ਪਰ ਇਹ ਸੋਚ ਤੇ ਸ਼ਰਮ ਛੱਡੀਏ ਕਿ ਬੱਚੇ ਨਹੀਂ ਕਰਨੇ ਹਨ। ਉਨ੍ਹਾਂ ਨੇ ਕਿਹਾ ਮੈਂ ਦੇਖਦਾ ਹਾਂ ਕਿ ਗਲੀਆਂ ‘ਚ ਰੌਣਕਾਂ ਘੱਟ ਗਈਆਂ ਹਨ ਤੇ ਮੈਦਾਨਾਂ ‘ਚ ਵੀ ਬੱਚੇ ਦੇਖਣ ਨੂੰ ਨਹੀਂ ਮਿਲਦੇ।

ਜਥੇਦਾਰ ਨੇ ਨੌਜਵਾਨਾਂ ‘ਚ ਵਿਆਹ ਦੇਰ ਨਾਲ ਕਰਵਾਉਣ ਦੇ ਰੁਝਾਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਛੜੇ ਵੀ ਬਹੁਤ ਹਨ ਤੇ ਮੈਂ ਹਰ ਥਾਂ ਕਹਿੰਦਾ ਹਾਂ ਕਿ ਜਿਹੜੇ 30+ ਹੋ ਗਏ ਹਨ, ਇਨ੍ਹਾਂ ਦੇ ਵਿਆਹ ਕਰੋ।  ਰਿਸ਼ਤੇ ਕਰਵਾਓ ਤੇ ਭਾਣੀ ਨਹੀਂ ਮਾਰਨੀ ਚਾਹੀਦਾ ਹੈ ਹੈ। ਉਨ੍ਹਾਂ ਕਿਹਾ ਕਿ ਬਾਕੀਆਂ ਨਾਲੋਂ ਮਾਲਵੇ ਵਾਲੇ ਭਾਣੀ ਘੱਟ ਮਾਰਦੇ ਹਨ। ਉਨ੍ਹਾਂ ਨੇ ਲੜਕੀਆਂ ਦੀ ਆਬਾਦੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਅਖ਼ਬਾਰ ‘ਚ ਡਾਟਾ ਪੜ੍ਹਿਆ ਕਿ ਧੀਆਂ ਦੀ ਗਿਣਤੀ ਘਟ ਗਈ ਹੈ।

ਜਥੇਦਾਰ ਨੇ ਕਿਹਾ ਕਿ ਇਹ ਪੰਥਕ ਮਸਲਾ ਹੀ ਹੈ । ਹਾਲ ‘ਚ 15 ਅਗਸਤ ਲੰਘੀ ਹੈ, ਅਣਵੰਡੇ ਪੰਜਾਬ ‘ਚ 50 ਪ੍ਰਤੀਸ਼ਤ ਤੋਂ ਵੱਧ ਜ਼ਮੀਨਾਂ ਦੇ ਮਾਲਕ ਅਸੀਂ ਸੀ, ਪਰ ਜਦੋਂ ਸਿਰਾਂ ਦੀ ਗਿਣਤੀ ਹੋਈ ਤਾਂ ਇਕੱਲਾ ਮੋਗਾ ਤੇ ਤਰਨਤਾਰਨ ਛੱਡੇ ਕੇ ਸਾਡੀ ਗਿਣਤੀ ਘੱਟ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਸੀਂ ਘੱਟ ਨਹੀਂ ਸਕਦੇ, ਅਸੀਂ ਤਕੜੇ ਹੋਣਾ ਹੈ ਤੇ ਮਿਲ ਕੇ ਰਹਿਣਾ ਹੈ ਤੇ ਜਵਾਕ ਵੀ ਘੱਟੋ-ਘੱਟ ਤਿੰਨ ਹੋਣੇ ਚਾਹੀਦੇ ਹਨ ਤੇ ਇਸ ‘ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਹੈ।