Business Khas

Latest news
ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਗਿੱਪੀ ਗਰੇਵਾਲ ਦਾ ਏਅਰ ਕੈਨੇਡਾ 'ਤੇ ਦੋਸ਼; ਬਿਜ਼ਨਸ ਕਲਾਸ ਦੀ ਟਿਕਟ ਦੀ ਅਦਾਇਗੀ ਦੇ ਬਾਵਜੂਦ ਇਕਾਨਮੀ ਸੀਟ ਦਿੱਤੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ‘ਨਾਨਾ’, ਪੰਜਾਬੀਆਂ ਨਾਲ ਸੀ ਲਗਾਵ GST काउंसिल की बैठक से कारोबारियों को राहत की उम्मीद ਲੰਗਰ ਹਾਲ ’ਤੇ ਹਮਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਨਾ ਪਾਟੇਕਰ ਨੇ ਲੰਮਾ ਸਫ਼ਰ ਤੈਅ ਕੀਤਾ ਰਾਕੇਸ਼ ਰਾਠੌਰ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਦਿੱਤੀ ਵਧਾਈ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਜਤਾਇਆ ਵਿਸ਼ਵਾਸ ਪੀੜਤਾਂ ਨੂੰ ਧਮਕਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੇ ਪੰਜਾਬ ਪੁਲਿਸ 'ਤੇ ਲੱਗੇ ਦੋਸ਼ਾਂ ਦੀ ਵੀ ਹੋਵੇ ਜਾਂਚ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਸ੍ਰੀ ਆਨੰਦਪੁਰ ਸਾਹਿਬ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ

ਤੇਜ਼ ਤੂਫ਼ਾਨ ਕਾਰਨ ਲੁਧਿਆਣਾ ‘ਚ 5 ਮੰਜ਼ਿਲਾ ਫੈਕਟਰੀ ਦੀ ਕੰਧ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ

ਲੁਧਿਆਣਾ ਦੇ ਨਾਨਕ ਨਗਰ ਇਲਾਕੇ ਵਿੱਚ ਸ਼ਨੀਵਾਰ ਦੇਰ ਸ਼ਾਮ ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਇੱਕ 5 ਮੰਜ਼ਿਲਾ ਫੈਕਟਰੀ ਦੀ ਕੰਧ ਢਹਿ ਗਈ। ਇਸ ਹਾਦਸੇ ‘ਚ ਦੋ ਮਜ਼ਦੂਰ ਉਸ ਦੀ ਚਪੇਟ ‘ਚ ਆ ਗਏ। ਜਾਣਕਾਰੀ ਮੁਤਾਬਕ ਇੱਕ ਮਜ਼ਦੂਰ ਦੀ ਮੌਤ ਮੌਕੇ ‘ਤੇ ਹੀ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ‘ਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਦੂਸਰੇ ਮਜ਼ਦੂਰ ਦੀ ਵੀ ਮੌਤ ਹੋ ਗਈ।ਇਲਾਕਾ ਵਾਸੀਆਂ ਅਨੁਸਾਰ ਇੱਥੇ ਕਈ ਨਜਾਇਜ਼ ਤੌਰ ‘ਤੇ ਬਣੀਆਂ ਬਹੁਮੰਜ਼ਲੀ ਫੈਕਟਰੀਆਂ ਹਨ, ਜੋ ਕਿ ਬਿਨਾਂ ਕਿਸੇ ਸੁਰੱਖਿਆ ਦੇ ਇੰਤਜ਼ਾਮਾਂ ਦੇ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਸ਼ਿਕਾਇਤਾਂ ਕਈ ਵਾਰ ਪ੍ਰਸ਼ਾਸਨ ਤੱਕ ਪਹੁੰਚਾਈਆਂ ਗਈਆਂ ਹਨ ਪਰ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ।ਇਸ ਦੇ ਇਲਾਵਾ ਜਲੰਧਰ ‘ਚ ਵੀ ਪੌਲ ਡਿੱਗਣ ਕਾਰਨ ਜਿਸ ਵਿਅਕਤੀ ਦੇ ਸੱਟਾਂ ਲੱਗੀਆਂ ਸਨ ,ਉਸਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਓਥੇ ਲਵ ਕੁਸ਼ ਚੌਂਕ (ਮਿਲਾਪ ਚੌਂਕ ) ਵਿੱਚ ਦੁਕਾਨ ਦੇ ਉੱਤੇ ਬਣਿਆ ਛੱਜਾ ਤੇਜ਼ ਹਨੇਰੀ ਕਰਕੇ ਡਿੱਗ ਪਿਆ। ਜਿਸ ਕਾਰਨ ਦੁਕਾਨ ਦੇ ਬਾਹਰ ਖੜੀਆਂ ਰੇੜੀਆਂ ਨੁਕਸਾਨੀਆਂ ਗਈਆਂ ਅਤੇ ਸਕੂਟਰ ਵੀ ਨੁਕਸਾਨੇ ਗਏ। ਜਲੰਧਰ ਪ੍ਰਾਈਵੇਟ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਸੈਡ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਹਨ। ਸ਼ੋਅਰੂਮ ਦੇ ਬਾਹਰ ਖੜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।ਦੱਸ ਦੇਈਏ ਕਿ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਕਰੀਬ 5 ਵਜੇ ਤੋਂ ਬਾਅਦ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ। ਇੱਕੋ ਦਮ ਤੇਜ਼ ਹਨੇਰੀ ਅਤੇ ਝੱਖੜ ਸ਼ੁਰੂ ਹੋਇਆ ਅਤੇ ਆਸਮਾਨ ‘ਚ ਕਾਲੀ ਘਟਾ ਛਾ ਗਈ। ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਸੀ।