Business Khas

Latest news
META को 2.2 लाख करोड़ का जुर्माना, डेटा से खेल का क्या केस? ਦਿੱਲੀ ’ਚ ਦਿਲਜੀਤ ਦੋਸਾਂਝ ਦਾ ਸ਼ੋਅ ਰੱਦ! ਪੁਲਿਸ ਨੇ ਨਹੀਂ ਦਿੱਤੀ ਮਨਜ਼ੂਰੀ Z गैंग से भी कनेक्शन, लखनऊ लेकर आई पुलिस, बचना हुआ मुश्किल ਝੋਟੇ ਦੀ ਯਾਦ ’ਚ ਕਲਾਕਾਰ ਨੇ ਬਣਾਇਆ 7 ਫੁੱਟ 3 ਇੰਚ ਦਾ ਬੁੱਤ पुलिस ने अभियुक्तों को 31 अक्तूबर तक पुलिस हिरासत में भेजा ਗ੍ਰਿਫ਼ਤਾਰੀ-ਮੌਤ ਤੋਂ ਨਹੀਂ ਡਰਦੀ ਸ਼ੇਖ ਹਸੀਨਾ ਦਾ ਐਲਾਨ- ਦਸੰਬਰ ‘ਚ ਬੰਗਲਾਦੇਸ਼ ਪਰਤਾਂਗੀ रुबियो ने जामनगर रवाना होने से पहले अदाणी ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਮੁਲਾਜ਼ਮਾਂ ਨੂੰ ਮਿਲੇਗਾ ਬੋਨਸ ‘गजब रात' से लेकर 'ल्यूपिन 4' तक, आ रहीं ये धांसू फिल्में और सीरीज ਦਲੇਰ ਮਹਿੰਦੀ ਦੇ ਹੱਕ ‘ਚ ਉਤਰੇ ਅਨੁਪਮ ਖੇਰ, ਕਪਿਲ ਸ਼ਰਮਾ
You are currently viewing ਝੋਟੇ ਦੀ ਯਾਦ ’ਚ ਕਲਾਕਾਰ ਨੇ ਬਣਾਇਆ 7 ਫੁੱਟ 3 ਇੰਚ ਦਾ ਬੁੱਤ

ਝੋਟੇ ਦੀ ਯਾਦ ’ਚ ਕਲਾਕਾਰ ਨੇ ਬਣਾਇਆ 7 ਫੁੱਟ 3 ਇੰਚ ਦਾ ਬੁੱਤ

ਨਸ਼ਿਆਂ ਵਿਰੁੱਧ ਲੜਾਈ ਲੜਦਿਆਂ ਜਾਨ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਤੇ ਉਨ੍ਹਾਂ ਦਾ ਪਰਿਵਾਰ ਅਨੋਖੇ ਢੰਗ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਕਲਾਕਾਰ ਤੇ ਉਨ੍ਹਾਂ ਦਾ ਪਰਿਵਾਰ ਪਰਵਿੰਦਰ ਸਿੰਘ ਝੋਟਾ ਦੇ ਦੋ ਬੁੱਤ ਤਿਆਰ ਕਰ ਰਹੇ ਹਨ। ਇਨ੍ਹਾਂ ‘ਚੋਂ ਇੱਕ 7 ਫੁੱਟ 3 ਇੰਚ ਉੱਚਾ ਮੈਟਲ (ਧਾਤ) ਦਾ ਬੁੱਤ ਹੋਵੇਗਾ, ਜਦਕਿ ਦੂਜਾ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਤਿਆਰ ਕੀਤਾ ਜਾ ਰਿਹਾ ਹੈ।ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ 7 ਫੁੱਟ 3 ਇੰਚ ਉੱਚਾ ਮੈਟਲ ਦਾ ਬੁੱਤ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਭੇਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਉਹ ਆਪਣੇ ਪਰਿਵਾਰ ਦੀ ਨਿੱਜੀ ਕਲੈਕਸ਼ਨ ‘ਚ ਸਥਾਪਤ ਕਰਨਗੇ।