Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਕੇ.ਐੱਮ.ਵੀ. ਦੀਆਂ ਵਿਦਿਆਰਥਣਾਂ ਨੇ ਐਨ. ਆਈ.ਟੀ., ਜਲੰਧਰ ਦਾ ਦੌਰਾ ਕੀਤਾ

ਜਲੰਧਰ,(ਸੰਜੇ ਸ਼ਰਮਾ)-ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਮੈਥੇਮੈਟਿਕਸ ਦੁਆਰਾ ਵਿਦਿਆਰਥਣਾਂ ਦੇ ਲਈ ਐੱਨ. ਆਈ.ਟੀ., ਜਲੰਧਰ ਦੇ ਗਣਿਤ ਵਿਭਾਗ ਦੇ ਇਕ ਰੋਜ਼ਾ ਵਿਦਿਅਕ ਦੌਰੇ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਐਮ.ਐਸ.ਸੀ. (ਗਣਿਤ) ਅਤੇ ਬੀ.ਐਸ.ਸੀ (ਆਨਰਜ਼) ਗਣਿਤ ਦੀਆਂ ਵਿਦਿਆਰਥਣਾਂ ਨੇ ਐਨ.ਆਈ.ਟੀ. ਦੀ ਗਣਿਤ ਲੈਬ ਵੀ ਵੇਖੀ। ਵਿਦਿਆਰਥੀਆਂ ਨੂੰ ਗਣਿਤ ਅਧਾਰਿਤ ਖੋਜ ਪ੍ਰੋਜੈਕਟਾਂ ਅਤੇ ਮੈਟਲੈਬ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੇ ਮਕਸਦ ਨਾਲ ਆਯੋਜਿਤ ਹੋਈ ਇਸ ਫੇਰੀ ਦੌਰਾਨ ਵਿਦਿਆਰਥਣਾਂ ਨੇ ਐਨ.ਆਈ.ਟੀ. ਵਿਖੇ ਆਯੋਜਿਤ ਇੱਕ ਕਾਉਂਸਲਿੰਗ ਸੈਸ਼ਨ ਵਿਚ ਵੀ ਹਿੱਸਾ ਲਿਆ ਜਿਸ ਦੌਰਾਨ ਡਾ. ਆਰ.ਆਰ. ਸਿਨਹਾ, ਐਸੋਸੀਏਟ ਪ੍ਰੋਫੈਸਰ, ਐਨ.ਆਈ. ਟੀ. ਵਿਦਿਆਰਥਣਾਂ ਦੇ ਰੂਬਰੂ ਹੋਏ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਗਣਿਤ ਵਿਸ਼ੇ ਦਾ ਮਹੱਤਵ ਦਰਸਾਇਆ ਉੱਥੇ ਨਾਲ ਹੀ ਆਈ.ਆਈ.ਟੀ., ਐੱਨ.ਆਈ. ਟੀ.,ਆਈ.ਆਈ.ਐਸ.ਆਰ. ਅਤੇ ਆਈ.ਆਈ.ਐਮ. ਜਿਹੀਆਂ ਸੰਸਥਾਵਾਂ ਵਿੱਚ ਗਣਿਤ ਤੇ ਆਧਾਰਿਤ ਖੋਜ ਕਾਰਜਾਂ ਅਤੇ ਇਸਦੇ ਵੱਖ-ਵੱਖ ਕੈਰੀਅਰ ਪਹਿਲੂਆਂ ਸਬੰਧੀ ਵਿਸਤਾਰ ਸਹਿਤ ਚਰਚਾ ਕੀਤੀ। ਇਸ ਤੋਂ ਇਲਾਵਾ ਇਸ ਦੌਰੇ ਦੌਰਾਨ ਮੈਟਲੈਬ ‘ਤੇ ਇੱਕ ਵਰਕਸ਼ਾਪ ਵੀ ਆਯੋਜਿਤ ਕਰਵਾਈ ਗਈ ਜਿਸ ਦਾ ਨਿਰਦੇਸ਼ਨ ਡਾ. ਸ਼ਿਵਰਾਜ ਦੁਆਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੈਟਲੈਬ ਉੱਚ ਪੱਧਰੀ ਹੈ। ਇੰਜੀਨੀਅਰਾਂ ਅਤੇ ਵਿਗਿਆਨੀਆਂ ਲਈ ਤਿਆਰ ਕੀਤੀ ਪ੍ਰੋਗਰਾਮਿੰਗ ਭਾਸ਼ਾ ਜੋ ਵੀ ਪ੍ਰਗਟ ਕਰਦੀ ਹੈ ਮੈਟਲੈਬ ਹਰ ਚੀਜ਼ ਲਈ ਵਰਤਿਆ ਜਾ ਸਕਦਾ ਹੈ। ਵੱਡੇ ਪੱਧਰ ਦੀਆਂ ਐਪਲੀਕੇਸ਼ਨਾਂ ਨੂੰ ਵਿਕਸਤ ਕਰਨ, ਸਧਾਰਨ ਏਕੀਕ੍ਰਿਤ ਕਮਾਂਡਾਂ ਜਿਵੇਂ ਮੈਟਰਿਕਸ ਕਈ ਕੋਡਿੰਗ ਆਦਿ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਐਨ.ਆਈ.ਟੀ., ਜਲੰਧਰ ਦੇ ਵਿਭਾਗ ਮੁਖੀ ਡਾ. ਦਮਨਜੀਤ ਕੌਰ, ਡਾ. ਜਸਪਾਲ ਸਿੰਘ ਔਜਲਾ (ਪ੍ਰੋਫੈਸਰ), ਡਾ. ਗੀਤਾ ਪ੍ਰਤਾਪ (ਐਸੋਸੀਏਟ ਪ੍ਰੋਫੈਸਰ) ਅਤੇ ਹੋਰ ਐਨ.ਆਈ.ਟੀ. ਦੇ ਫੈਕਲਟੀ ਮੈਂਬਰਾਂ ਅਤੇ ਖੋਜ ਵਿਦਵਾਨਾਂ ਨਾਲ ਗੱਲਬਾਤ ਕਰਦੇ ਹੋਏ ਗਣਿਤ ਦੇ ਖੇਤਰ ਵਿੱਚ ਗਤੀਵਿਧੀਆਂ ਅਤੇ ਖੋਜ ਦੀ ਵਿਭਿੰਨਤਾ ਦੇ ਸਬੰਧ ਜਾਣਕਾਰੀ ਹਾਸਿਲ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਦੌਰੇ ਦੇ ਸਫਲ ਆਯੋਜਨ ਲਈ ਗਣਿਤ ਵਿਭਾਗ ਮੁਖੀ ਸ਼੍ਰੀਮਤੀ ਵੀਨਾ ਦੀਪਕ, ਆਨੰਦ ਪ੍ਰਭਾ, ਡਾ.ਮੋਨਿਕਾ ਰਾਣੀ ਅਤੇ ਮੈਡਮ ਨਿਧੀ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।